ਕੈਸ਼ਲੈੱਸ ਨਹੀਂ ਹੋਵੇਗਾ ਆਸਟ੍ਰੇਲੀਆ, ਜਾਣੋ ਨੋਟਾਂ ਅਤੇ ਸਿੱਕਿਆਂ ਦੇ ਭਵਿੱਖ ਬਾਰੇ ਕੀ ਕਿਹਾ RBA ਨੇ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਨੇ ਦੇਸ਼ ਅੰਦਰ ਕੈਸ਼ ਦੇ ਭਵਿੱਖ ਬਾਰੇ ਵੱਡਾ ਫੈਸਲਾ ਕੀਤਾ ਹੈ। ਬੋਰਡ ਨੇ ਕਿਹਾ ਕਿ ਨੋਟ ਅਤੇ ਸਿੱਕੇ, ਖ਼ਾਸ ਕਰਕੇ ਰੀਜਨਲ ਅਤੇ ਦੂਰ-ਦਰਾਜ਼ ਦੇ ਇਲਾਕਿਆਂ ਲਈ “ਜ਼ਰੂਰੀ” ਹਨ। RBA ਨੇ ਕੈਸ਼ ਵੰਡ ਪ੍ਰਣਾਲੀ ਦੇ ਲੰਬੇ ਸਮੇਂ ਦੇ ਟਿਕਾਊਪਣ ਨੂੰ ਮਹੱਤਵਪੂਰਨ ਮੰਨਿਆ ਅਤੇ ਨਵੇਂ ਨਿਯਮਾਂ ਲਈ ਸਹਿਮਤੀ ਦਿੱਤੀ। ਸਰਕਾਰ ਨੇ 2026 ਤੋਂ ਗਰੌਸਰੀ ਅਤੇ ਫਿਊਲ ਰਿਟੇਲਰਜ਼ ਲਈ ਕੈਸ਼ ਮੈਂਡੇਟ ਲਾਗੂ ਕਰਨ ਦਾ ਵੀ ਐਲਾਨ ਕੀਤਾ ਹੈ। ਸਰਵੇਖਣ ਅਨੁਸਾਰ, 2007 ਵਿੱਚ 70% ਭੁਗਤਾਨ ਕੈਸ਼ ਨਾਲ ਹੁੰਦੇ ਸਨ, ਜੋ 2022 ਵਿੱਚ ਘਟ ਕੇ 13% ਰਹਿ ਗਏ।

TAGGED:
Share This Article