ਆਸਟ੍ਰੇਲੀਆ ’ਚ ਇੰਡੀਅਨ ਸਟੂਡੈਂਟ ਦੇ ਕਤਲ ਦਾ ਕੇਸ : ਰੋਬਿਨ ਵਿਰੁਧ ਟਰਾਇਲ ਸ਼ੁਰੂ

cbadmin
By
cbadmin
1 Min Read

ਮੈਲਬਰਨ : ਮੈਲਬਰਨ ਦੇ Ormond ਇਲਾਕੇ ’ਚ ਮਈ 2024 ਦੌਰਾਨ ਇੰਡੀਅਨ ਸਟੂਡੈਂਟ ਨਵਜੀਤ ਸਿੰਘ ਦੇ ਹੋਏ ਕਤਲ ਕੇਸ ’ਚ ਟਰਾਇਲ ਸ਼ੁਰੂ ਹੋ ਗਿਆ ਹੈ। ਘਟਨਾ ਵਿੱਚ 29 ਸਾਲ ਦੇ ਰੋਬਿਨ ਰੋਬਿਨ ’ਤੇ ਆਪਣੇ ਹਾਊਸਮੇਟ ਸ਼ਵਨ ਸਿੰਘ ’ਤੇ ਚਾਕੂ ਨਾਲ ਹਮਲਾ ਕਰਨ ਅਤੇ 22 ਸਾਲ ਦੇ ਨਵਜੀਤ ਸਿੰਘ ਦੀ ਕਿਚਨ ਵਾਲਾ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਵਿਕਟੋਰੀਆ ਸੁਪਰੀਮ ਕੋਰਟ ਵਿੱਚ ਉਸ ਦਾ ਟਰਾਇਲ ਸ਼ੁਰੂ ਹੋ ਗਿਆ ਹੈ। ਰੋਬਿਨ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਉਸ ’ਤੇ ਗੰਭੀਰ ਸੱਟਾਂ ਪਹੁੰਚਾਉਣ ਦੇ ਦੋਸ਼ ਵੀ ਲਗੇ ਹਨ। ਅਦਾਲਤ ਵਿੱਚ ਪੇਸ਼ ਕੀਤੇ ਗਏ ਫੋਨ ਅਤੇ ਡੈਸ਼ਕੈਮ ਵੀਡੀਓ ਵਿੱਚ ਰੋਬਿਨ ਨੂੰ ਨਵਜੀਤ ’ਤੇ ਹਮਲਾ ਕਰਦੇ ਦਿਖਾਇਆ ਗਿਆ। ਘਟਨਾ ਤੋਂ ਬਾਅਦ ਰੋਬਿਨ ਅਤੇ ਉਸ ਦਾ ਭਰਾ ਨਿਊ ਸਾਊਥ ਵੇਲਜ਼ ਭੱਜ ਗਏ ਸਨ ਅਤੇ ਕਰਿਕ ’ਚ ਇਕ ਗੁਰਦੁਆਰੇ ਅੰਦਰੋਂ ਗ੍ਰਿਫ਼ਤਾਰ ਕੀਤੇ ਗਏ। ਗ੍ਰਿਫ਼ਤਾਰੀ ਵੇਲੇ ਰੋਬਿਨ ਨੇ ਪੁਲਿਸ ਨੂੰ ਕਿਹਾ, ‘‘ਦੋਸ਼ੀ ਮੈਂ ਹਾਂ, ਮੇਰਾ ਭਰਾ ਬੇਕਸੂਰ ਹੈ।’’ ਹੁਣ ਕੇਸ ਦੀ ਸੁਣਵਾਈ ਜਾਰੀ ਹੈ। ਇੰਡੀਆ ਦੇ ਹਰਿਆਣਾ ਸਟੇਟ ਦੇ ਜ਼ਿਲ੍ਹੇ ਕਰਨਾਲ ਨਾਲ ਸਬੰਧਤ ਨਵਜੀਤ ਮੈਲਬਰਨ ’ਚ M.tech. ਦੀ ਪੜ੍ਹਾਈ ਕਰ ਰਿਹਾ ਸੀ। ਰੋਬਿਨ ਵੀ ਹਰਿਆਣਾ ਦਾ ਹੀ ਰਹਿਣ ਵਾਲਾ ਸੀ।

Share This Article