Anzac Day ਮੌਕੇ ਕਈ ਥਾਵਾਂ ’ਤੇ ਮੀਂਹ ਦੀ ਭਵਿੱਖਬਾਣੀ, ਬਦਲਣੀਆਂ ਪੈ ਸਕਦੀਆਂ ਨੇ ਲੰਮੇ ਵੀਕਐਂਡ ਦੀਆਂ ਯੋਜਨਾਵਾਂ

cbadmin
By
cbadmin
1 Min Read

ਮੈਲਬਰਨ : Anzac Day ਨਾਲ ਸ਼ੁਰੂ ਹੋਣ ਵਾਲੇ ਲੰਮੇ ਵੀਕਐਂਡ ਲਈ ਯੋਜਨਾਵਾਂ ਬਣਾ ਕੇ ਬੈਠੇ ਆਸਟ੍ਰੇਲੀਅਨਾਂ ਨੂੰ ਆਪਣੀਆਂ ਯੋਜਨਾਵਾਂ ਬਦਲਣੀਆਂ ਪੈ ਸਕਦੀਆਂ ਹਨ ਕਿਉਂਕਿ ਘੱਟ ਦਬਾਅ ਵਾਲੀ ਪ੍ਰਣਾਲੀ ਨਾਲ ਆਸਟ੍ਰੇਲੀਆ ਦੇ ਈਸਟ ਕੋਸਟ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਖਾਸ ਤੌਰ ’ਤੇ ਪ੍ਰਭਾਵਿਤ ਹੋਣਗੇ। ਸਿਡਨੀ ਵਿੱਚ ਲਗਭਗ 46 ਮਿਲੀਮੀਟਰ ਬਾਰਸ਼ ਦੀ ਉਮੀਦ ਕੀਤੀ ਜਾ ਸਕਦੀ ਹੈ, ਜਦੋਂ ਕਿ ਮੈਲਬਰਨ ਵਿੱਚ Anzac Day ’ਤੇ 25 ਮਿਲੀਮੀਟਰ ਤੱਕ ਬਾਰਸ਼ ਹੋ ਸਕਦੀ ਹੈ। Lismore ਅਤੇ Yamba ਵਰਗੇ ਨੌਰਥ NSW ਟਾਊਨ ਭਾਰੀ ਬਾਰਸ਼ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸ ਦੇ ਉਲਟ, ਪਰਥ ਅਤੇ ਐਡੀਲੇਡ ਵਰਗੇ ਸ਼ਹਿਰਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਬ੍ਰਿਸਬੇਨ ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਦੇ ਬਾਵਜੂਦ ਗਰਮ ਤਾਪਮਾਨ ਦਾ ਆਨੰਦ ਮਾਣਿਆ ਜਾ ਰਿਹਾ ਹੈ।

Share This Article