ਇੰਡੀਆ ’ਚ ਚਲ ਰਹੇ AI Impact Summit ’ਚ ਆਸਟ੍ਰੇਲੀਆ ਨੇ ਵੀ ਲਗਵਾਈ ਹਾਜ਼ਰੀ

cbadmin
By
cbadmin
1 Min Read

ਮੈਲਬਰਨ : ਭਾਰਤ ਵਿੱਚ ਹੋ ਰਹੇ AI Impact Summit ’ਚ ਆਸਟ੍ਰੇਲੀਆ ਦੇ ਸਾਇੰਸ, ਟੈਕਨੋਲੋਜੀ ਅਤੇ ਡਿਜ਼ਿਟਲ ਇਕੋਨੋਮੀ ਲਈ ਸਹਾਇਕ ਮੰਤਰੀ Dr. Andrew Charlton ਨੇ ਵੀ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਆਸਟ੍ਰੇਲੀਆ ਜ਼ਿੰਮੇਵਾਰ ਅਤੇ ਸੁਰੱਖਿਅਤ AI ਵਿਕਾਸ ਵਿੱਚ ਅਗਵਾਈ ਕਰ ਰਿਹਾ ਹੈ। Charlton ਨੇ ਕਿਹਾ ਕਿ AI ਦੇ ਵਧਦੇ ਅਸਰ ਨਾਲ ਵਰਕਰਜ਼ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਅਤੇ ਸਮਾਜਕ ਭਰੋਸੇ ਨਾਲ ਹੀ ਤਕਨਾਲੋਜੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਸ ਮੌਕੇ Charlton ਨੇ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ। ਇਹ ਦੌਰਾ ਆਸਟ੍ਰੇਲੀਆ–ਭਾਰਤ ਸਟ੍ਰੈਟਜਿਕ ਰਿਸਰਚ ਫੰਡ ਦੇ 20ਵੇਂ ਵਰ੍ਹੇ ਨਾਲ ਵੀ ਜੁੜਿਆ ਹੈ, ਜੋ ਦੋਵੇਂ ਦੇਸ਼ਾਂ ਦੇ ਵਿਗਿਆਨਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਦਾ ਹੈ।

Summit ਵਿੱਚ ਸਰਕਾਰੀ ਨੇਤਾ, Tech CEO, ਨੀਤੀਆਂ ਬਣਾਉਣ ਵਾਲੇ ਅਤੇ ਅਕਾਦਮਿਕ ਇਕੱਠੇ ਹੋਏ ਤਾਂ ਜੋ AI ਦੀ ਨੀਤੀ, ਨਿਵੇਸ਼ ਅਤੇ ਗਵਰਨੈਂਸ ’ਤੇ ਗੱਲਬਾਤ ਹੋ ਸਕੇ। ਆਸਟ੍ਰੇਲੀਆ ਨੇ ਆਪਣੇ ਆਪ ਨੂੰ AI ਇਨਫ੍ਰਾਸਟਰਕਚਰ ਨਿਵੇਸ਼ ਲਈ ਪਸੰਦੀਦਾ ਮੰਜ਼ਿਲ ਵਜੋਂ ਪੇਸ਼ ਕੀਤਾ। ਇਸ ਦੇ ਨਾਲ ਹੀ ਸਰਕਾਰ ਨੇ AI ਸੇਫ਼ਟੀ ਇੰਸਟੀਚਿਊਟ ਬਣਾਉਣ ਦਾ ਵੀ ਐਲਾਨ ਕੀਤਾ ਹੈ।

Share This Article