ਮੈਲਬਰਨ : 2025 ਦੇ ਅੰਤ ਵਿੱਚ Australia ਵਿੱਚ Inflation ਉਮੀਦ ਤੋਂ ਵੱਧ ਦਰਜ ਕੀਤੀ ਗਈ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਮੁਤਾਬਕ ਦਸੰਬਰ ਵਿੱਚ ਸਾਲਾਨਾ ਖਪਤਕਾਰ ਮੁੱਲ ਸੂਚਕਾਂਕ (CPI) 3.8% ਤੱਕ ਪਹੁੰਚ ਗਿਆ, ਜੋ ਨਵੰਬਰ ਦੇ 3.4% ਨਾਲੋਂ ਵੱਧ ਹੈ। ਮਹਿੰਗਾਈ ’ਚ ਵਾਧੇ ’ਚ ਹਾਊਸਿੰਗ ਦਾ ਯੋਗ ਸਭ ਤੋਂ ਜ਼ਿਆਦਾ 5.5% ਰਿਹਾ। ਭੋਜਨ ਅਤੇ ਪੀਣਯੋਗ ਪਦਾਰਥਾਂ ਦੀ ਮਹਿੰਗਾਈ 3.4% ਵਧੀ। ਮਹੀਨਾਵਾਰ CPI 1% ਵਧਿਆ। ਟ੍ਰਿਮਡ ਮੀਨ, ਜੋ ਮਹਿੰਗਾਈ ਦਾ ਮੁਢਲਾ ਮਾਪ ਹੈ, ਵੀ 3.2% ਤੋਂ ਵੱਧ ਕੇ 3.3% ਹੋ ਗਿਆ। ਰਿਜ਼ਰਵ ਬੈਂਕ ਨੇ ਚਿੰਤਾ ਪ੍ਰਗਟਾਈ ਹੈ ਕਿਉਂਕਿ ਮਹਿੰਗਾਈ 2–3% ਦੇ ਟੀਚੇ ਤੋਂ ਉੱਪਰ ਰਹੀ। ਅਗਲੇ ਹਫ਼ਤੇ ਬੈਂਕ ਵੱਲੋਂ ਵਿਆਜ ਰੇਟ ਬਾਰੇ ਫੈਸਲਾ ਆਉਣ ਵਾਲਾ ਹੈ, ਜਿਸ ਨੂੰ ਵਧਾਉਣ ਦੀ ਸੰਭਾਵਨਾ 60% ਤੱਕ ਪਹੁੰਚ ਗਈ ਹੈ।
Inflation Rate In Australia : ਆਸਟ੍ਰੇਲੀਆ ’ਚ ਮਹਿੰਗਾਈ ਰੇਟ ਉਮੀਦ ਨਾਲੋਂ ਵੀ ਜ਼ਿਆਦਾ ਵਧਿਆ, ਵਿਆਜ ਰੇਟ ’ਚ ਵੀ ਵਾਧੇ ਦੀ ਚਿੰਤਾ ਲੱਗੀ ਸਤਾਉਣ





