Bondi Beach ਅੱਤਵਾਦੀ ਹਮਲੇ ਤੋਂ ਸਖ਼ਤ ਕਾਨੂੰਨਾਂ ਦੀ ਹਮਾਇਤ ਕਰਦੇ ਨੇ ਆਸਟ੍ਰੇਲੀਅਨ

ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਵੱਲੋਂ ਸਖ਼ਤ ਕਾਨੂੰਨਾਂ ਲਈ ਵੱਡਾ ਸਮਰਥਨ ਸਾਹਮਣੇ ਆਇਆ ਹੈ। Resolve poll ਮੁਤਾਬਕ 76% ਲੋਕ ਸਖ਼ਤ ਇਮੀਗ੍ਰੇਸ਼ਨ ਸਕ੍ਰੀਨਿੰਗ ਚਾਹੁੰਦੇ ਹਨ ਤਾਂ ਜੋ ਅੱਤਵਾਦੀ ਜਾਂ ਵਿਰੋਧੀ ਵਿਚਾਰਾਂ ਵਾਲੇ ਲੋਕਾਂ ਦੀ ਪਛਾਣ ਹੋ ਸਕੇ। 70% ਲੋਕ ਨਫਰਤ ਭਰੇ ਬਿਆਨਾਂ ਖ਼ਿਲਾਫ਼ ਸਖ਼ਤ ਕਾਨੂੰਨ ਚਾਹੁੰਦੇ ਹਨ ਅਤੇ 67% ਲੋਕ ਯਹੂਦੀਆਂ ਵਿਰੁੱਧ ਹਿੰਸਾ ਭੜਕਾਉਣ ਵਾਲਿਆਂ ਲਈ ਵੱਧ ਸਜ਼ਾਵਾਂ ਦੀ ਮੰਗ ਕਰਦੇ ਹਨ। ਪ੍ਰਧਾਨ ਮੰਤਰੀ Anthony Albanese ਨੇ ਨਵੇਂ ਕਾਨੂੰਨਾਂ ਦਾ ਸੰਕੇਤ ਦਿੱਤਾ ਹੈ, ਜਿਸ ਵਿੱਚ ਗੰਨ ਬਾਇਬੈਕ ਸਕੀਮ, ਬੱਚਿਆਂ ਨੂੰ ਕੱਟੜਪੰਥੀ ਬਣਾਉਣ ਤੋਂ ਰੋਕਣ ਲਈ ਨਵਾਂ ਅਪਰਾਧ ਅਤੇ ਵੀਜ਼ਾ ਰੱਦ ਕਰਨ ਦੇ ਵਾਧੂ ਅਧਿਕਾਰ ਸ਼ਾਮਲ ਹਨ।