ਨਿਊਜ਼ੀਲੈਂਡ ’ਚ ਜਸ਼ਨਦੀਪ ਸਿੰਘ ਕਤਲ ਕੇਸ ਆਕਲੈਂਡ ਅਦਾਲਤ ਨੇ ਸੁਣਾਈ ਮੰਨਨਬੀਰ ਸਿੰਘ ਨੂੰ ਸਜ਼ਾ

cbadmin
By
cbadmin
1 Min Read

ਮੈਲਬਰਨ: ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ‘ਚ ਹਿੰਸਕ ਝੜਪ ਤੋਂ ਬਾਅਦ ਜਸ਼ਨਦੀਪ ਸਿੰਘ ਦੇ ਕਤਲ ਦੇ ਮਾਮਲੇ ’ਚ 28 ਸਾਲ ਦੇ ਟਰੱਕ ਡਰਾਈਵਰ ਮੰਨਨਬੀਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਈ 2022 ਵਿੱਚ ਵਾਪਰੀ ਇਹ ਘਟਨਾ ਇੱਕ ਅਸਫਲ ਕਾਰੋਬਾਰੀ ਪਾਰਟਨਰਸ਼ਿਪ ਅਤੇ ਨਸ਼ੇ ਦੇ ਅਸਰ ਹੇਠ ਗੁੱਸੇ ’ਚ ਕੀਤੇ ਟੈਕਸਟ ਮੈਸੇਜ ਦੀ ਲੜੀ ਦਾ ਨਤੀਜਾ ਸੀ। ਮਨਬੀਰ ਦੇ ਸਵੈ-ਰੱਖਿਆ ਦੇ ਦਾਅਵਿਆਂ ਦੇ ਬਾਵਜੂਦ, ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਕਿਹਾ ਕਿ ਉਹ ਟਕਰਾਅ ਲਈ ਉਤਸੁਕ ਸੀ ਅਤੇ ਉਸ ਨੇ ਖ਼ੁਦ ਨੂੰ ਹਥਿਆਰਬੰਦ ਕੀਤਾ ਸੀ। ਤਿੰਨ ਸਹਿ-ਦੋਸ਼ੀਆਂ ਨੂੰ ਵੀ ਅਪਰਾਧ ਦੇ ਸਹਾਇਕ ਹੋਣ ਅਤੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲਈ ਸਜ਼ਾ ਸੁਣਾਈ ਗਈ ਸੀ। ਪੀੜਤ ਦੇ ਪਿਤਾ ਨੇ ਆਪਣੇ ਬੇਟੇ ਨੂੰ ‘ਸਾਡੇ ਸਭ ਤੋਂ ਕਾਲੇ ਦਿਨਾਂ ਨੂੰ ਰੌਸ਼ਨ ਕਰਨ ਵਾਲਾ ਚਾਨਣ’ ਦੱਸਿਆ ਅਤੇ ਇਸ ਦੁਖਾਂਤ ’ਤੇ ਅਫਸੋਸ ਜ਼ਾਹਰ ਕੀਤਾ ਜਿਸ ਨੂੰ ਸਾਧਾਰਨ ਗੱਲਬਾਤ ਨਾਲ ਟਾਲਿਆ ਜਾ ਸਕਦਾ ਸੀ।

Share This Article
Leave a Comment

Leave a Reply

Your email address will not be published. Required fields are marked *