ਸਰਦੀਆਂ ਆਉਣ ਸਾਰ ਵਧਣ ਲੱਗੇ COVID-19 ਦੇ ਮਾਮਲੇ, ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਸਰਦੀਆਂ ਦੇ ਨੇੜੇ ਆਉਣ ਨਾਲ ਵਿਕਟੋਰੀਆ ਵਿਚ COVID-19, ਇਨਫਲੂਐਂਜ਼ਾ ਅਤੇ ਰੈਸਪੀਰੇਟਰੀ ਸਿੰਕਟੀਅਲ ਵਾਇਰਸ (RSV) ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਹਫਤੇ ਕੋਵਿਡ-19 ਕਾਰਨ ਹਸਪਤਾਲ ‘ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ‘ਚ 30 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ, NSW ਦੀ ਤਾਜ਼ਾ ਰਿਪੋਰਟ ’ਚ ਕੋਵਿਡ-19 ਅਤੇ ਇਨਫਲੂਐਂਜ਼ਾ ਦੇ ਘੱਟ ਮਾਮਲੇ ਪਰ ਉੱਚ RSV ਦੇ ਜ਼ਿਆਦਾ ਮਾਮਲੇ ਦਰਸਾਉਂਦੀ ਹੈ।

ਮੁੱਖ ਸਿਹਤ ਅਧਿਕਾਰੀ ਕਲੇਅਰ ਲੁਕਰ ਨੇ ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਹਿਨ ਕੇ, ਵੈਕਸੀਨ ਲਗਵਾ ਕੇ, ਕੋਵਿਡ-19 ਲਈ RAT ਟੈਸਟ ਕਰਵਾ ਕੇ, ਲੱਛਣ ਹੋਣ ‘ਤੇ ਘਰ ਰਹਿਣ ਅਤੇ ਯੋਗ ਹੋਣ ‘ਤੇ ਐਂਟੀਵਾਇਰਲ ਗੋਲੀਆਂ ਲੈ ਕੇ ਆਪਣੀ ਅਤੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦੀ ਰੱਖਿਆ ਕਰਨ। ਸਾਹ ਦੀ ਲਾਗ ਦੇ ਲੱਛਣਾਂ ਦਾ ਸਾਹਮਣਾ ਕਰਨ ’ਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਜਾਂ ਹਸਪਤਾਲਾਂ ਅਤੇ ਬਜ਼ੁਰਗ ਦੇਖਭਾਲ ਸਹੂਲਤਾਂ ਵਰਗੀਆਂ ਸੰਵੇਦਨਸ਼ੀਲ ਸੈਟਿੰਗਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

Leave a Comment