ਮੈਲਬਰਨ ਦੇ ਨੌਰਥ ਈਸਟ ਦੀਆਂ ਮਿਸਾਲੀ ਔਰਤਾਂ ਦੇ ਨਾਂ ’ਤੇ ਰੱਖੇ ਜਾਣਗੇ 2 TBM ਦੇ ਨਾਮ, ਐਂਟਰੀਆਂ ਸ਼ੁਰੂ

ਮੈਲਬਰਨ: ਵਾਟਸਨ ਤੋਂ ਬੁਲੇਨ ਤੱਕ ਨੌਰਥ ਈਸਟ ਲਿੰਕ ਦੀਆਂ ਜੁੜਵਾਂ ਸੁਰੰਗਾਂ ਦੀ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਦੇ ਨਾਮ ਇਸ ਇਲਾਕੇ ਨਾਲ ਸਬੰਧਤ ਦੋ ਮਿਸਾਲੀ ਔਰਤਾਂ ਦੇ ਨਾਂ ’ਤੇ ਰੱਖੇ ਜਾਣਗੇ। 2 ਵਿਸ਼ਾਲ ਸੁਰੰਗ ਬੋਰਿੰਗ ਮਸ਼ੀਨਾਂ (TBM) ਇਸ ਸਾਲ ਵਾਟਸਨ ਤੋਂ ਬੁਲੀਨ ਤੱਕ 6.5 ਕਿਲੋਮੀਟਰ ਦੀਆਂ ਦੋ ਸੁਰੰਗਾਂ ਦਾ ਨਿਰਮਾਣ ਸ਼ੁਰੂ ਕਰਨਗੀਆਂ। ਇਹ ਮਸ਼ੀਨਾਂ 90 ਮੀਟਰ ਲੰਬੀਆਂ, 15.6 ਮੀਟਰ ਵਿਆਸ ਅਤੇ 4000 ਟਨ (250 ਟਰੱਕਾਂ ਦੇ ਭਾਰ ਤੋਂ ਵੀ ਵੱਧ) ਭਾਰੀਆਂ ਹਨ। ਇਨ੍ਹਾਂ ਵੱਲੋਂ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਮਸ਼ੀਨਾਂ ਦੇ ਨਾਂ ਔਰਤਾਂ ਦੇ ਨਾਂ ’ਤੇ ਰੱਖਣ ਦੀ ਰਵਾਇਤ ਰਹੀ ਹੈ, ਜੋ ਇਹ 1500 ਦੇ ਦਹਾਕੇ ਤੋਂ ਸ਼ੁਰੂ ਹੋਇਆ ਰਿਵਾਜ ਹੈ। ਇਸ ਲਈ ਨੌਰਥ ਈਸਟ ਲਿੰਕ ਨੇ ਲੋਕਾਂ ਤੋਂ ਸਥਾਨਕ ਔਰਤਾਂ ਦੇ ਨਾਂ ਮੰਗੇ ਹਨ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਲਈ ਮਿਸਾਲਯੋਗ ਕੰਮ ਕੀਤਾ ਹੋਵੇ। ਐਂਟਰੀਆਂ ਐਤਵਾਰ 19 ਮਈ ਨੂੰ ਰਾਤ 11:59 ਵਜੇ ਬੰਦ ਹੋਣਗੀਆਂ। ਜੇਕਰ ਤੁਸੀਂ ਵੀ ਕੋਈ ਐਂਟਰੀ ਪਾਉਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਕੇ ਆਨਲਾਈਨ ਫਾਰਮ ‘ਤੇ ਜਾਓ।

TBM naming competition (alchemer.com)

ਵਿਕਟੋਰੀਆ ਦੇ ਹੋਰ ਬਿਗ ਬਿਲਡ ਪ੍ਰੋਜੈਕਟਾਂ ਲਈ ਵਰਤੇ ਜਾਣ ਵਾਲੇ TBM ਦਾ ਨਾਮ ਜਿਨ੍ਹਾਂ ਮਿਸਾਲੀ ਵਿਕਟੋਰੀਅਨ ਔਰਤਾਂ ਦੇ ਨਾਮ ‘ਤੇ ਰੱਖਿਆ ਗਿਆ ਸੀ ਉਨ੍ਹਾਂ ’ਚ ਮੈਟਰੋ ਟਨਲ ਪ੍ਰੋਜੈਕਟ ’ਚ ਪ੍ਰਯੋਗ ਮਸ਼ੀਨ ਦਾ ਨਾਂ ਜੋਆਨ ਕਿਰਨਰ (ਵਿਕਟੋਰੀਆ ਦੀ ਪਹਿਲੀ ਮਹਿਲਾ ਪ੍ਰੀਮੀਅਰ), ਐਲਿਸ ਐਪਲਫੋਰਡ (ਆਸਟ੍ਰੇਲੀਆਈ ਨਰਸ ਜਿਸ ਨੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਸੇਵਾ ਕੀਤੀ), ਮਿਲੀ ਪੀਕੋਕ (ਵਿਕਟੋਰੀਆ ਦੀ ਸੰਸਦ ਲਈ ਚੁਣੀ ਗਈ ਪਹਿਲੀ ਔਰਤ), ਮੇਗ ਲੈਨਿੰਗ (ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ) ਦੇ ਨਾਂ ’ਤੇ ਰੱਖੇ ਗਏ ਸਨ ਅਤੇ ਵੈਸਟ ਗੇਟ ਟਨਲ ਪ੍ਰੋਜੈਕਟ ’ਚ ਪ੍ਰਯੋਗ ਮਸ਼ੀਨਾਂ ਦੇ ਨਾਂ ਵਿਡਾ ਗੋਲਡਸਟੀਨ (ਔਰਤਾਂ ਦੀ ਵੋਟਿੰਗ ਅਤੇ ਚੋਣ ਅਧਿਕਾਰਾਂ ਲਈ ਪ੍ਰਚਾਰਕ) ਅਤੇ ਬੇਲਾ ਗੁਏਰਿਨ (ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਔਰਤ) ਦੇ ਨਾਂ ‘ਤੇ ਰੱਖੇ ਗਏ ਸਨ।

Leave a Comment