ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਫਾਰਮਾਸਿਊਟੀਕਲ, ਡਿਜੀਟਲ ਵਪਾਰ ਅਤੇ ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਕੀਤੀ। ਇੰਡੀਆ ਦੇ ਕਾਮਰਸ ਸੈਕਟਰੀ ਸੁਨੀਲ ਬਰਥਵਾਲ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਦਾ ਦੌਰਾ ਕੀਤਾ ਅਤੇ ਵਪਾਰ ਨੂੰ ਹੁਲਾਰਾ ਦੇਣ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਦੋਵਾਂ ਅਰਥਵਿਵਸਥਾਵਾਂ ਵਿੱਚ ਦੁਵੱਲੇ ਵਪਾਰ ਨੂੰ ਹੋਰ ਹੁਲਾਰਾ ਦੇਣ ਦੀ ਅਥਾਹ ਸੰਭਾਵਨਾ ਹੈ। ਦੋਹਾਂ ਧਿਰਾਂ ਨੇ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਭੰਡਾਰਨ, ਆਵਾਜਾਈ, ਜੰਗਲਾਤ ਅਤੇ ਦਵਾਈਆਂ ਵਰਗੇ ਖੇਤਰਾਂ ਵਿੱਚ ਵਰਕਗਰੁੱਪਸ ਦੀ ਸਥਾਪਨਾ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਰੈਗੂਲੇਟਰੀ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣਾ ਅਤੇ ਨਿਰਮਾਣ ਸਹੂਲਤਾਂ ਦੀ ਕੁਆਲਟੀ ਦਾ ਮੁਲਾਂਕਣ ਅਪਣਾਉਣਾ ਸ਼ਾਮਲ ਹੈ।