ਕੀ ਇੰਡੀਆ ਕਰਵਾ ਰਿਹਾ ਸੀ ਆਸਟ੍ਰੇਲੀਆ ’ਚ ਜਾਸੂਸੀ? ਜਾਣੋ, ਕੀ ਕਹਿਣੈ ਆਸਟ੍ਰੇਲੀਆ ਸਰਕਾਰ ਦਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 2020 ਵਿੱਚ ਦੋ ਇੰਡੀਅਨ ਜਾਸੂਸਾਂ ਨੂੰ ਦੇਸ਼ ਤੋਂ ਕੱਢੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਦਿੱਲੀ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਪ੍ਰਗਟਾਵਾ ਕੀਤਾ ਹੈ। ਸਾਲ 2021 ‘ਚ ਆਸਟ੍ਰੇਲੀਆ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਕਿਹਾ ਸੀ ਕਿ ਪਿਛਲੇ ਸਾਲ ਵਿਦੇਸ਼ੀ ਏਜੰਟ ਆਸਟ੍ਰੇਲੀਆ ’ਚ ਸਥਾਨਕ ਤੌਰ ‘ਤੇ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਦੀ ਨਾਗਰਿਕਤਾ ਨਹੀਂ ਦੱਸੀ। ਇਸ ਹਫਤੇ ਕਈ ਨਿਊਜ਼ ਆਊਟਲੈਟਸ ਨੇ ਦੱਸਿਆ ਕਿ ਉਹ ਇੰਡੀਆ ਤੋਂ ਸਨ।

ਆਸਟ੍ਰੇਲੀਆ ਨੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ ਹੈ ਪਰ ਕਿਹਾ ਹੈ ਕਿ ਉਹ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹੈ। ਟਰੈਜ਼ਰਰ ਜਿਮ ਚੈਲਮਰਸ ਨੇ ਬੁੱਧਵਾਰ ਨੂੰ ਏ.ਬੀ.ਸੀ. ਨੂੰ ਦੱਸਿਆ, ‘‘ਮੈਂ ਇਨ੍ਹਾਂ ਖ਼ਬਰਾਂ ਬਾਰੇ ਗੱਲ ਕਰਨ ਦਾ ਇੱਛੁਕ ਨਹੀਂ ਹਾਂ। ਭਾਰਤ ਨਾਲ ਸਾਡੇ ਚੰਗੇ ਸਬੰਧ ਹਨ। ਇਹ ਇਕ ਮਹੱਤਵਪੂਰਨ ਆਰਥਿਕ ਸਬੰਧ ਹੈ। ਦੋਵਾਂ ਪਾਸਿਆਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹਾਲ ਹੀ ਦੇ ਸਾਲਾਂ ਵਿੱਚ ਇਹ ਹੋਰ ਨੇੜੇ ਆ ਗਏ ਹਾਂ।’’

ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਦੇ ਮੁਖੀ ਮਾਈਕ ਬਰਗੇਸ ਨੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਜਾਸੂਸਾਂ ਦੇ ਇਕ ਸਮੂਹ ਨੇ 2020 ਦੌਰਾਨ ਮੌਜੂਦਾ ਅਤੇ ਸਾਬਕਾ ਸਿਆਸਤਦਾਨਾਂ, ਇਕ ਵਿਦੇਸ਼ੀ ਅੰਬੈਸੀ ਅਤੇ ਇਕ ਸਟੇਟ ਪੁਲਿਸ ਸੇਵਾ ਨਾਲ ਨਿਸ਼ਾਨਾ ਬਣਾ ਕੇ ਸਬੰਧ ਬਣਾਏ ਹਨ।

ਬਰਗੇਸ ਨੇ ਕਿਹਾ ਕਿ ਜਾਸੂਸਾਂ ਨੇ ‘ਆਪਣੇ ਦੇਸ਼ ਦੇ ਪ੍ਰਵਾਸੀ ਭਾਈਚਾਰੇ ਦੀ ਨਿਗਰਾਨੀ ਕੀਤੀ’, ਇਕ ਸਰਕਾਰੀ ਮੁਲਾਜ਼ਮ ਨੂੰ ਇਕ ਵੱਡੇ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰੋਟੋਕੋਲ ਬਾਰੇ ਪੁੱਛਿਆ ਅਤੇ ਆਸਟ੍ਰੇਲੀਆ ਦੇ ਵਪਾਰਕ ਸਬੰਧਾਂ ਬਾਰੇ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ASIO ਵੱਲੋਂ ਉਨ੍ਹਾਂ ਨੂੰ ਰੋਕਣ ਤੋਂ ਪਹਿਲਾਂ ਉਨ੍ਹਾਂ ਨੇ ਸੰਵੇਦਨਸ਼ੀਲ ਡਿਫ਼ੈਂਸ ਤਕਨਾਲੋਜੀ ਦੀ ਜਾਣਕਾਰੀ ਰੱਖਣ ਵਾਲੇ ਆਸਟ੍ਰੇਲੀਆਈ ਸਰਕਾਰ ਦੇ ਸਿਕਿਉਰਿਟੀ ਮਨਜ਼ੂਰੀ ਧਾਰਕ ਦੀ ਭਰਤੀ ਕਰ ਲਈ ਸੀ।

ਸੋਮਵਾਰ ਨੂੰ ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਖਬਰ ਦਿੱਤੀ ਸੀ ਕਿ ਆਸਟ੍ਰੇਲੀਆ ਨੇ 2020 ਦੇ ਖੁਫੀਆ ਵਿਰੋਧੀ ਯਤਨਾਂ ਦੌਰਾਨ ਦੋ ਭਾਰਤੀਆਂ ਨੂੰ ਦੇਸ਼ ਤੋਂ ਕੱਢ ਦਿੱਤਾ ਸੀ। ਏ.ਬੀ.ਸੀ. ਨੇ ਫਿਰ ਦੱਸਿਆ ਸੀ ਕਿ ਇੰਡੀਆ ਦੇ ਏਜੰਟਾਂ ਦੇ ਇੱਕ ਸਮੂਹ ਨੇ ਆਸਟ੍ਰੇਲੀਆ ਦੇ ਵਪਾਰ, ਸੁਰੱਖਿਆ ਅਤੇ ਰੱਖਿਆ ਪ੍ਰੋਜੈਕਟਾਂ ਬਾਰੇ ਗੁਪਤ ਜਾਣਕਾਰੀ ਨੂੰ ਨਿਸ਼ਾਨਾ ਬਣਾਇਆ ਸੀ। BBC ਅਨੁਸਾਰ ASIO ਦੇ ਇਕ ਬੁਲਾਰੇ ਨੇ ਉਸ ਨੂੰ ਦੱਸਿਆ ਕਿ ਏਜੰਸੀ ਖੁਫੀਆ ਮਾਮਲਿਆਂ ‘ਤੇ ਕੋਈ ਟਿੱਪਣੀ ਨਹੀਂ ਕਰੇਗੀ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ।

Leave a Comment