ਆਸਟ੍ਰੇਲੀਆ ’ਚ ਵੀ MDH ਅਤੇ Everest ਦੇ ਮਸਾਲਿਆਂ ਦੀ ਜਾਂਚ ਸ਼ੁਰੂ, ਜਾਣੋ ਕੀ ਹੈ ਮਾਮਲਾ

ਮੈਲਬਰਨ: ਹਾਂਗਕਾਂਗ ਅਤੇ ਸਿੰਗਾਪੁਰ ‘ਚ ਇੰਡੀਆ ਦੀਆਂ ਮਸਾਲਾ ਐਕਸਪੋਰਟ ਕੰਪਨੀਆਂ MDG ਅਤੇ Everest ਵੱਲੋਂ ਵੇਚੇ ਜਾਣ ਵਾਲੇ ਮਸਾਲਿਆਂ ਅੰਦਰ ਜ਼ਹਿਰੀਲੇ ਰਸਾਇਣ, ਈਥੀਲੀਨ ਆਕਸਾਈਡ, ਦਾ ਹੱਦ ਤੋਂ ਜ਼ਿਆਦਾ ਪੱਧਰ ਮਿਲਣ ਮਗਰੋਂ ਆਸਟ੍ਰੇਲੀਆ ਦੀ ਫੂਡ ਸੇਫਟੀ ਏਜੰਸੀ ਵੀ ਇਨ੍ਹਾਂ ਮਸਾਲਿਆਂ ਦੀ ਜਾਂਚ ਕਰ ਰਹੀ ਹੈ। ਫੂਡ ਸਟੈਂਡਰਡਜ਼ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਇਸ ਮੁੱਦੇ ਨੂੰ ਸਮਝਣ ਲਈ ਅੰਤਰਰਾਸ਼ਟਰੀ ਹਮਰੁਤਬਾ ਅਤੇ ਫ਼ੈਡਰਲ, ਸਟੇਟ ਤੇ ਟੈਰੀਟਰੀ ਫ਼ੂਡ ਇਨਫ਼ੋਰਸਮੈਂਟ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਆਸਟ੍ਰੇਲੀਆ ਵਿਚ ਹੋਰ ਕਾਰਵਾਈ ਦੀ ਜ਼ਰੂਰਤ ਹੈ।’’ਸਿੰਗਾਪੁਰ ਅਤੇ ਹਾਂਗਕਾਂਗ ’ਚ ਇਨ੍ਹਾਂ ਕੰਪਨੀਆਂ ਦੇ ਚਾਰ ਮਸਾਲਿਆਂ ਦੀ ਵਿਕਰੀ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਸਟੋਰਾਂ ’ਚੋਂ ਇਨ੍ਹਾਂ ਨੂੰ ਵਾਪਸ ਮੰਗਵਾ ਲਿਆ ਗਿਆ ਸੀ। ਇਹੀ ਨਹੀਂ ਅਮਰੀਕੀ FDA ਵੀ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਉਧਰ ਭਾਰਤੀ ਅਧਿਕਾਰੀਆਂ ਨੇ MDH ਅਤੇ Everest ਦੇ ਪਲਾਂਟਾਂ ਦਾ ਜਾਂਚ ਕੀਤੀ ਹੈ। ਦੋਹਾਂ ਕੰਪਨੀਆਂ ਨੇ ਆਪਣੇ ਪ੍ਰੋਡਕਟ ਖਾਣ ਲਈ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਸੀ।

Leave a Comment