ਆਸਟ੍ਰੇਲੀਆ ਦੇ ਟੈਂਪਰੇਰੀ ਗਰੈਜੁਏਟ ਵੀਜ਼ਾ ਪ੍ਰੋਗਰਾਮ ’ਚ ਵੱਡੀਆਂ ਤਬਦੀਲੀਆਂ, ਭਾਰਤੀ ਸਟੂਡੈਂਟਸ ਨੂੰ ਮਿਲੇਗਾ ਵਾਧੂ ਸਟੇਅ ਪੀਰੀਅਡ

ਮੈਲਬਰਨ : ਆਸਟ੍ਰੇਲੀਆ ਸਰਕਾਰ ਆਪਣੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪ੍ਰੋਗਰਾਮ (Temporary Graduate visa program) ਵਿੱਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ, ਜੋ 1 ਜੁਲਾਈ, 2024 ਤੋਂ ਲਾਗੂ ਹੋਣਗੀਆਂ। ਮਾਈਗ੍ਰੇਸ਼ਨ ਰਣਨੀਤੀ ਵਿੱਚ ਵਿਸਥਾਰ ਨਾਲ ਦੱਸੀਆਂ ਗਈਆਂ ਇਹ ਤਬਦੀਲੀਆਂ, ਇੰਟਰਨੈਸ਼ਨਲ ਗ੍ਰੈਜੂਏਟਾਂ ਲਈ ਵੀਜ਼ਾ ਪ੍ਰਾਪਤ ਕਰਨ ਨੂੰ ਸਰਲ ਅਤੇ ਸੁਚਾਰੂ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ ਜੋ ਆਪਣੀ ਪੜ੍ਹਾਈ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿਣਾ ਚਾਹੁੰਦੇ ਹਨ। ਹਾਲਾਂਕਿ, ਇਹ ਤਬਦੀਲੀਆਂ ਤਾਂ ਹੀ ਲਾਗੂ ਹੋਣਗੀਆਂ ਜੇਕਰ ਇਨ੍ਹਾਂ ਨਾਲ ਸਬੰਧਤ ਕਾਨੂੰਨ ਪਾਸ ਹੋ ਜਾਂਦੇ ਹਨ:

ਗ੍ਰੈਜੂਏਟ ਵਰਕ ਸਟ੍ਰੀਮ ਦਾ ਨਾਮ ਬਦਲਿਆ ਗਿਆ

ਮਹੱਤਵਪੂਰਨ ਤਬਦੀਲੀਆਂ ਵਿੱਚੋਂ ਇੱਕ ਵਿੱਚ ਗ੍ਰੈਜੂਏਟ ਵਰਕ ਸਟ੍ਰੀਮ ਨੂੰ ‘ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟ੍ਰੀਮ’ ਵਿੱਚ ਰੀਬ੍ਰਾਂਡ ਕਰਨਾ ਸ਼ਾਮਲ ਹੈ। ਇਸ ਨਵੇਂ ਢਾਂਚੇ ਦੇ ਤਹਿਤ, ਬਿਨੈਕਾਰਾਂ ਕੋਲ ਇੱਕ ਐਸੋਸੀਏਟ ਡਿਗਰੀ, ਡਿਪਲੋਮਾ, ਜਾਂ ਟਰੇਡ ਕੁਆਲੀਫ਼ੀਕੇਸ਼ਨ ਹੋਣੀ ਚਾਹੀਦੀ ਹੈ ਜੋ ਮੀਡੀਅਮ ਅਤੇ ਲੰਬੀ ਮਿਆਦ ਦੀ ਰਣਨੀਤਕ ਹੁਨਰ ਸੂਚੀ (MLTSSL) ਵਿੱਚ ਸੂਚੀਬੱਧ ਕਿੱਤਿਆਂ ਨਾਲ ਨੇੜਿਓਂ ਜੁੜੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਪਲਾਈ ਕਰਨ ਵਾਲਿਆਂ ਲਈ ਵੱਧ ਤੋਂ ਵੱਧ ਉਮਰ ਹੱਦ ਘਟਾ ਕੇ 35 ਸਾਲ ਕਰ ਦਿੱਤੀ ਜਾਵੇਗੀ। ਡਿਗਰੀ ਪੱਧਰ ਦੀ ਯੋਗਤਾ ਵਾਲੇ ਵਿਅਕਤੀਆਂ ਨੂੰ ਹੁਣ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟ੍ਰੀਮ ਵਿੱਚ ਭੇਜਿਆ ਜਾਵੇਗਾ।

ਪੜ੍ਹਾਈ ਤੋਂ ਬਾਅਦ ਦੇ ਕੰਮ ਦੇ ਸਟ੍ਰੀਮ ਦਾ ਨਾਮ ਬਦਲਿਆ ਜਾਵੇਗਾ

ਇਸੇ ਤਰ੍ਹਾਂ, ਪੋਸਟ-ਸਟੱਡੀ ਵਰਕ ਸਟ੍ਰੀਮ ਦਾ ਨਾਮ ਬਦਲ ਕੇ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟ੍ਰੀਮ ਕਰ ਦਿੱਤਾ ਜਾਵੇਗਾ। ਇਸ ਸਟ੍ਰੀਮ ਅਧੀਨ ਅਪਲਾਈ ਕਰਨ ਵਾਲਿਆਂ ਨੂੰ ਆਪਣੀ ਸਟੱਡੀ ਦੇ ਪੱਧਰ ਦੇ ਅਧਾਰ ’ਤੇ ਸੋਧੇ ਹੋਏ ਠਹਿਰਨ ਦੇ ਸਮੇਂ ਦੇ ਨਾਲ ਬੈਚਲਰ, ਮਾਸਟਰ, ਜਾਂ ਡਾਕਟਰੇਟ ਦੀ ਡਿਗਰੀ ਪੂਰੀ ਕਰਨੀ ਚਾਹੀਦੀ ਹੈ। ਹਾਲਾਂਕਿ ‘ਸਿਲੈਕਟ ਡਿਗਰੀ’ ’ਚ ਦੋ ਸਾਲ ਦਾ ਵਾਧਾ ਬੰਦ ਕਰ ਦਿੱਤਾ ਜਾਵੇਗਾ, ਨਵਾਂ ਸਟੇਅ ਪੀਡੀਅਡ ਬੈਚਲਰ ਡਿਗਰੀ ਲਈ ਦੋ ਸਾਲ ਤੋਂ ਲੈ ਕੇ ਮਾਸਟਰ ਅਤੇ ਡਾਕਟਰੇਟ ਡਿਗਰੀ ਲਈ ਤਿੰਨ ਸਾਲ ਤੱਕ ਹੋਵੇਗਾ। ਆਸਟ੍ਰੇਲੀਆਈ ਇੰਡੀਅਨ-ਇਕੋਨੋਮਿਕ ਕੋਆਪਰੇਸ਼ਨ ਅਤੇ ਟਰੇਡ ਐਗਰੀਮੈਂਟ (AI-ECTA) ਦੇ ਅਨੁਸਾਰ, ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਰਹਿਣ ਦੀ ਵਿਸ਼ੇਸ਼ ਮਿਆਦ ਮਿਲੇਗੀ।

ਕੋਈ ਦੂਜੀ ਪੋਸਟ-ਸਟੱਡੀ ਵਰਕ ਸਟ੍ਰੀਮ ਨਹੀਂ

ਇਸ ਤੋਂ ਇਲਾਵਾ, ਦੂਜੀ ਪੋਸਟ-ਸਟੱਡੀ ਵਰਕ ਸਟ੍ਰੀਮ ਨੂੰ ਬਿਨਾਂ ਕਿਸੇ ਵਾਧੂ ਤਬਦੀਲੀਆਂ ਦੇ ਦੂਜੀ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟ੍ਰੀਮ ਵਜੋਂ ਰੀਬ੍ਰਾਂਡ ਕੀਤਾ ਜਾਵੇਗਾ। ਹਾਲਾਂਕਿ, ਓਵਰਹਾਲ ਦੇ ਹਿੱਸੇ ਵਜੋਂ ਰਿਪਲੇਸਮੈਂਟ ਸਟ੍ਰੀਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਹ ਤਬਦੀਲੀਆਂ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਆਸਟ੍ਰੇਲੀਆਈ ਸਰਕਾਰ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ, ਇਹ ਯਕੀਨੀ ਬਣਾਉਣ ਲਈ ਕਿ ਇਹ ਲੇਬਰ ਬਾਜ਼ਾਰ ਅਤੇ ਵਿਦਿਅਕ ਖੇਤਰ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਰਹੇ।

ਸਟੱਡੀ ਤੋਂ ਬਾਅਦ ਵਰਕ ਸਟ੍ਰੀਮ

‘ਸਿਲੈਕਟ ਡਿਗਰੀ’ 2 ਸਾਲ ਦਾ ਵਾਧਾ ਖਤਮ ਹੋ ਜਾਵੇਗਾ।

ਸਟੇਅ ਪੀਰੀਅਡ ਹੇਠ ਲਿਖੇ ਮਾਮਲਿਆਂ ਵਿੱਚ ਬਦਲ ਜਾਵੇਗਾ:

  • ਬੈਚਲਰ ਡਿਗਰੀ (ਆਨਰਜ਼ ਸਮੇਤ) – 2 ਸਾਲ ਤੱਕ
  • ਮਾਸਟਰਜ਼ (ਕੋਰਸਵਰਕ ਅਤੇ ਐਕਸਟੈਂਡਡ) – 2 ਸਾਲ ਤੱਕ
  • ਮਾਸਟਰ (ਰੀਸਰਚ) ਅਤੇ ਡਾਕਟਰੇਟ ਦੀ ਡਿਗਰੀ (PhD) – 3 ਸਾਲ ਤੱਕ.
  • ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਹੋਲਡਰ 5 ਸਾਲ ਤੱਕ ਰਹਿ ਸਕਦੇ ਹਨ।

AI-ECTA ਵਿੱਚ ਸਹਿਮਤੀ ਅਨੁਸਾਰ ਭਾਰਤੀ ਨਾਗਰਿਕਾਂ ਲਈ ਸਟੇਅ ਪੀਰੀਅਡ ਹੇਠ ਲਿਖੇ ਅਨੁਸਾਰ ਰਹੇਗੀ:

  • ਬੈਚਲਰ ਡਿਗਰੀ (ਆਨਰਜ਼ ਸਮੇਤ) – 2 ਸਾਲ ਤੱਕ
  • ਬੈਚਲਰ ਦੀ ਡਿਗਰੀ (ICT ਸਮੇਤ STEM ਵਿੱਚ ਫ਼ਰਸਟ-ਕਲਾਸ ਆਨਰਜ਼ ਦੇ ਨਾਲ) – 3 ਸਾਲ ਤੱਕ
  • ਮਾਸਟਰਜ਼ (ਕੋਰਸਵਰਕ ਐਕਸਟੈਂਡਡ ਅਤੇ ਰਿਸਰਚ) – 3 ਸਾਲ ਤੱਕ
  • ਡਾਕਟਰੇਟ ਡਿਗਰੀ (PhD) – 4 ਸਾਲ ਤੱਕ

Leave a Comment