ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ ’ਚ ਪਾਰਕਿੰਗ ਦੀ ਸਮੱਸਿਆ ਹੋਈ ਹੱਲ, 1,150,000 ਡਾਲਰ ’ਚ ਹੋਇਆ ਗੁਰੂਦਵਾਰੇ ਨਾਲ ਲਗਦੀ ਜ਼ਮੀਨ ਦਾ ਸੌਦਾ

ਮੈਲਬਰਨ : SA ਦੀ ਰਾਜਧਾਨੀ ਐਡੀਲੇਟ ਦੇ ਨੇੜੇ ਸਥਿਤ ਮੋਡਬਰੀ ਨੌਰਥ ’ਚ ਸਥਿਤ ‘ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ’ ’ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਗੁਰੂਦੁਆਰਾ ਮੈਨੇਜਮੈਂਟ ਨੇ ਵੱਡਾ ਉਪਰਾਲਾ ਕੀਤਾ ਹੈ। ਅੱਜ ਗੁਰਦੂਆਰੇ ਵੱਲੋਂ ਐਲਾਨ ਕਰ ਕੇ ਦਸਿਆ ਗਿਆ ਹੈ ਕਿ ਗੁਰੂਦੁਆਰਾ ਮੈਨੇਜਮੈਂਟ ਨੇ ਨਾਲ ਲਗਦੇ ਤਿੰਨ ਪਲਾਟਾਂ ਦੀ ਜ਼ਮੀਨ ਪਾਰਕਿੰਗ ਲਈ ਖ਼ਰੀਦ ਲਈ ਹੈ। ਸੋਸ਼ਲ ਮੀਡੀਆ ’ਤੇ ਕੀਤੇ ਐਲਾਨ ਅਨੁਸਾਰ, ‘‘ਸਾਧ ਸੰਗਤ ਨਾਲ ਇਹ ਖੁਸ਼ਖਬਰੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ ਜੀ ਕਿ ਅਕਾਲਪੁਰਖ ਜੀ ਦੀ ਰਹਿਮਤ ਸਦਕਾ ਅਤੇ ਸੰਗਤ ਦੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ ਵਲੋਂ ਬਿਲਕੁਲ ਨਾਲ ਲਗਦੀ ਜਮੀਨ ਪਲਾਟ ਨੰਬਰ 27 ਤੋਂ 29 ਖਰੀਦ ਲਈ ਹੈ ਜੀ। ਜਿਸ ਨਾਲ ਪਾਰਕਿੰਗ ਦੀ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ।’’ ਗੁਰੂਦੁਆਰਾ ਮੈਨੇਜਮੈਂਟ ਨੇ ਲੋਕਾਂ ਨੂੰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਕਰਨ ਦੀ ਬੇਨਤੀ ਵੀ ਕੀਤੀ ਹੈ। ਸਾਧ ਸੰਗਤ ਜੀ ਇਸ ਜ਼ਮੀਨ ਦਾ ਸੌਦਾ 1,150,000 ਡਾਲਰ ਵਿਚ ਹੋਇਆ ਹੈ ਜੀ।

Leave a Comment