Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ ਮੌਕੇ ਆਪਣੇ ਕੰਮਕਾਜ ਬੰਦ ਰਖਦੇ ਹਨ ਤਾਂ ਜੋ ਵਰਕਰਾਂ ਨੂੰ ਸਾਬਕਾ ਅਤੇ ਮੌਜੂਦਾ ਆਸਟ੍ਰੇਲੀਆਈ ਫ਼ੌਜੀਆਂ ਅਤੇ ਡਿਫ਼ੈਂਸ ਪਰਸੋਲਨ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲ ਸਕੇ। ਆਮ ਤੌਰ ’ਤੇ ਜਾਂ ਤਾਂ ਸਟੋਰ ਸਾਰੇ ਬੰਦ ਬੰਦ ਰਹਿਣਗੇ ਜਾਂ ਦੁਪਹਿਰ 12 ਵਜੇ ਤੋਂ ਬਾਅਦ ਹੀ ਖੁੱਲ੍ਹਣਗੇ। ਆਓ ਜਾਣਦੇ ਹਾਂ ਕਿ ਇੱਥੇ ਇੱਕ ਤੁਰੰਤ ਰਾਜ-ਦਰ-ਰਾਜ ਗਾਈਡ ਹੈ ਕਿ Anzac Day ਮੌਕੇ ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ:

Woolworths ਦੇ NSW, ACT, ਵਿਕਟੋਰੀਆ ਅਤੇ NT ’ਚ ਜ਼ਿਆਦਾਤਰ ਸਟੋਰ ਦੁਪਹਿਰ 1 ਵਜੇ ਤੋਂ ਬਾਅਦ ਖੁੱਲ੍ਹਣਗੇ। ਕੁਈਨਜ਼ਲੈਂਡ, SA ਅਤੇ WA ਦੇ ਜ਼ਿਆਦਾਤਰ ਸਟੋਰ ਬੰਦ ਰਹਿਣਗੇ। ਜਦਕਿ ਤਸਮਾਨੀਆ ਦੇ ਸਾਰੇ ਸਟੋਰ ਦੁਪਹਿਰ 12:30 ਵਜੇ ਤੋਂ ਬਾਅਦ ਖੁੱਲ੍ਹਣਗੇ.

Coles ਦੇ NSW, ਵਿਕਟੋਰੀਆ ਅਤੇ ACT ਵਿਚਲੇ ਸਾਰੇ ਸਟੋਰ ਦੁਪਹਿਰ 1 ਵਜੇ ਤੋਂ ਖੁੱਲ੍ਹਣਗੇ। NT ਦੇ ਸਾਰੇ ਸਟੋਰ ਦੁਪਹਿਰ 12 ਵਜੇ ਤੋਂ ਬਾਅਦ ਖੁੱਲ੍ਹਣਗੇ। ਜਦਕਿ ਕੁਈਨਜ਼ਲੈਂਡ ਦੇ ਸਾਰੇ ਸਟੋਰ ਬੰਦ ਰਹਿਣਗੇ। SA ’ਚ ਪੋਰਟ ਲਿੰਕਨ, ਪੋਰਟ ਪੀਰੀ, ਬੇਰੀ, ਪੋਰਟ ਅਗਸਤਾ, ਮਾਊਂਟ ਬਾਰਕਰ, ਐਡੀਲੇਡ ਰੰਡਲ ਪਲੇਸ, ਵ੍ਹਾਈਲਾ, ਮੁਰੇ ਬ੍ਰਿਜ ਗ੍ਰੀਨ, ਮਾਊਂਟ ਗੈਮਬੀਅਰ ਅਤੇ ਵਿਕਟਰ ਹਾਰਬਰ ਨੂੰ ਛੱਡ ਕੇ ਜ਼ਿਆਦਾਤਰ ਸਟੋਰ ਬੰਦ ਰਹਿਣਗੇ। ਤਸਮਾਨੀਆ ਦੇ ਸਾਰੇ ਸਟੋਰ ਦੁਪਹਿਰ 12:30 ਵਜੇ ਤੋਂ ਬਾਅਦ ਖੁੱਲ੍ਹਣਗੇ। WA ’ਚ ਵਾਸੇ, ਬੁਸੇਲਟਨ, ਪਿੰਜਾਰਾ, ਡਨਸਬਰੋ, ਮਾਰਗਰੇਟ ਰਿਵਰ, ਕਰਾਥਾ, ਚਾਈਨਾਟਾਊਨ, ਕੁਨੂਨੂਰਾ, ਟੌਮ ਪ੍ਰਾਈਸ, ਅਲਬਾਨੀ, ਸਾਊਥ ਹੈਡਲੈਂਡ, ਓਰਾਨਾ, ਈਟਨ ਫੇਅਰ ਅਤੇ ਬਸੇਲਟਨ ਸੈਂਟਰਲ ਨੂੰ ਛੱਡ ਕੇ ਜ਼ਿਆਦਾਤਰ ਸਟੋਰ ਬੰਦ ਰਹਿਣਗੇ।

ALDI ਦੇ NSW, ਵਿਕਟੋਰੀਆ ਅਤੇ ACT ’ਚ ਸਟੋਰ ਖੁੱਲ੍ਹੇ ਰਹਿਣਗੇ। QLD, SA ਅਤੇ WA – ALDI ਸਟੋਰ ਖੋਲ੍ਹਣ ਦੇ ਘੰਟੇ ਵੱਖ-ਵੱਖ ਹੋਣਗੇ।

ਲੀਕਰਲੈਂਡ ਦੇ NSW ’ਚ ਲਿਕਰਲੈਂਡ ਵੈਸਟ ਗੋਸਫੋਰਡ ਬੰਦ ਰਹੇਗਾ ਅਤੇ ਇਸ ਨੂੰ ਛੱਡ ਕੇ ਸਾਰੇ ਸਟੋਰ ਖੁੱਲ੍ਹੇ ਰਿਹਣਗੇ। ਵਿਕਟੋਰੀਆ, NT, ACT ਅਤੇ ਤਸਮਾਨੀਆ ਦੇ ਵੀ ਸਾਰੇ ਸਟੋਰ ਘੱਟ ਕੰਮਕਾਜ ਦੇ ਸਮੇਂ ਨਾਲ ਖੁੱਲ੍ਹੇ ਰਹਿਣਗੇ। ਕੁਈਨਜ਼ਲੈਂਡ, SA ਅਤੇ WA ਦੇ ਬਹੁਤ ਸਾਰੇ ਸਟੋਰ ਬੰਦ ਰਹਿਣਗੇ।

ਡੈਨ ਮਰਫੀ ਦੇ ਸਾਰੇ ਸਟੋਰ ਦੁਪਹਿਰ 1 ਵਜੇ ਖੁੱਲ੍ਹਣਗੇ। ਜਦਕਿ NSW ਅਤੇ ACT ’ਚ ਇਹ ਦੁਪਹਿਰ 1.12 ਵਜੇ ਖੁੱਲ੍ਹਣਗੇ।

BWS ਦੇ ਜ਼ਿਆਦਾਤਰ ਸਟੋਰ ਦੁਪਹਿਰ 1 ਵਜੇ ਤੋਂ ਖੁੱਲ੍ਹਣਗੇ।

Kmart ਦੇ ਕੁਈਨਜ਼ਲੈਂਡ ਅਤੇ WA ਦੇ ਸਾਰੇ ਸਟੋਰ ਬੰਦ ਰਹਿਣਗੇ, ਜਦਕਿ NSW ਅਤੇ ACT ’ਚ ਜ਼ਿਆਦਾਤਰ ਸਥਾਨ ਦੁਪਹਿਰ 1:30 ਵਜੇ ਤੋਂ ਬਾਅਦ ਖੁੱਲ੍ਹਣਗੇ। ਵਿਕਟੋਰੀਆ ਅਤੇ SA ’ਚ ਜ਼ਿਆਦਾਤਰ ਸਟੋਰ ਦੁਪਹਿਰ 1 ਵਜੇ ਤੋਂ ਬਾਅਦ ਖੁੱਲ੍ਹਣਗੇ।

ਬਨਿੰਗਜ਼ ਦੇ ਵਿਕਟੋਰੀਆ, NSW, NT ਅਤੇ ACT ਦੇ ਸਾਰੇ ਸਟੋਰ ਦੁਪਹਿਰ 1 ਵਜੇ ਤੋਂ ਖੁੱਲ੍ਹਣਗੇ। SA ਅਤੇ WA ਦੇ ਸਾਰੇ ਸਟੋਰ ਦੁਪਹਿਰ 12 ਵਜੇ ਤੋਂ ਖੁੱਲ੍ਹਣਗੇ। ਤਸਮਾਨੀਆ ’ਚ ਸਾਰੇ ਸਟੋਰ ਦੁਪਹਿਰ 12:30 ਵਜੇ ਤੋਂ ਖੁੱਲ੍ਹਣਗੇ। ਜਦਕਿ ਕੁਈਨਜ਼ਲੈਂਡ ਦੇ ਸਾਰੇ ਸਟੋਰ ਬੰਦ ਰਹਿਣਗੇ। ਇਸ ਤੋਂ ਇਲਾਵਾ, ਸਾਰੇ ਬਨਿੰਗਜ਼ ਟਰੇਡ ਸੈਂਟਰ ਰਾਸ਼ਟਰੀ ਪੱਧਰ ‘ਤੇ ਬੰਦ ਰਹਿਣਗੇ।

ਵੈਸਟਫੀਲਡ ਦੇ NSW, ਵਿਕਟੋਰੀਆ ਅਤੇ ACT ਸਟੋਰ ਸਥਾਨ ਦੁਪਹਿਰ 1 ਵਜੇ ਤੋਂ ਖੁੱਲ੍ਹਣਗੇ। ਕੁਈਨਜ਼ਲੈਂਡ, SA ਅਤੇ WA ਦੇ ਸਾਰੇ ਸੈਂਟਰ ਬੰਦ ਰਹਿਣਗੇ।

Leave a Comment