ਮੈਲਬਰਨ : ਬੈਲਾਰੇਟ ਨੇੜੇ ਇਕ ਰੀਜਨਲ ਵਿਕਟੋਰੀਅਨ ਟਾਊਨ ਵਿਚ ਇਕ ਹੈਲਥ ਰਿਟਰੀਟ ਦੌਰਾਨ ਕਥਿਤ ਤੌਰ ‘ਤੇ ਜ਼ਹਿਰੀਲਾ ਡਰਿੰਕ ਪੀ ਲੈਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਕਲੂਨਸ ਦੀ ਫਰੇਜ਼ਰ ਸਟ੍ਰੀਟ ‘ਤੇ ਰਿੰਗਵੁੱਡ ਨਾਰਥ ਦੀ 53 ਸਾਲ ਦੀ ਰੇਚਲ ਡਿਕਸਨ ਦੀ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਕਥਿਤ ਤੌਰ ‘ਤੇ ਜ਼ਹਿਰੀਲਾ ਡਰਿੰਕ ਪੀਣ ਤੋਂ ਬਾਅਦ ਐਤਵਾਰ ਸਵੇਰੇ ਮੌਤ ਹੋ ਗਈ। ਦੋ ਹੋਰ ਲੋਕਾਂ ਨੂੰ ਨਿਗਰਾਨੀ ਲਈ ਹਸਪਤਾਲ ਲਿਜਾਇਆ ਗਿਆ। ਡਿਟੈਕਟਿਵ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ Soul Barn Creative Wellbeing Centre ਪੀਤਾ ਗਿਆ ਇਹ ਡਰਿੰਕ ਮਸ਼ਰੂਮ ਅਧਾਰਤ ਸੀ, ਪਰ ਹੋਰ ਸੰਭਾਵਿਤ ਜ਼ਹਿਰੀਲੇ ਪਦਾਰਥਾਂ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ। ਕਲੂਨਜ਼ ਟਾਊਨ ਬੈਲਾਰੇਟ ਤੋਂ ਲਗਭਗ 36 ਕਿਲੋਮੀਟਰ ਉੱਤਰ ਵੱਲ ਹੈ। ਘਟਨਾ ਨੂੰ ਵੇਖਣ ਜਾਂ ਜਾਣਕਾਰੀ ਹੋਣ ਵਾਲਿਆਂ ਨੂੰ ਪੁਲਿਸ ਨੇ ਅਪੀਲ ਕੀਤੀ ਜਾਂਦੀ ਹੈ ਕਿ ਉਹ 1800 333 000 ‘ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਜਾਂ ਇੱਕ ਗੁਪਤ ਰਿਪੋਰਟ ਆਨਲਾਈਨ ਜਮ੍ਹਾਂ www.crimestoppersvic.com.au