ਆਸਟ੍ਰੇਲੀਆ ’ਚ ਲਗਾਤਾਰ ਵਧਦਾ ਜਾ ਰਿਹੈ ਗਰੋਸਰੀ ਦਾ ਬਿੱਲ, ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਦਿZਤੀ ਗਈ ਇਹ ਸਲਾਹ

ਮੈਲਬਰਨ : ਫਾਈਂਡਰ ਦੀ ਤਾਜ਼ਾ ਰਿਸਰਚ ਅਨੁਸਾਰ, 40٪ ਆਸਟ੍ਰੇਲੀਆਈ (ਲਗਭਗ 37 ਲੱਖ ਪਰਿਵਾਰਾਂ) ਨੂੰ ਆਪਣੇ ਹਫਤਾਵਾਰੀ ਗਰੋਸਰੀ ਦਾ ਸਾਮਾਨ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਔਸਤਨ ਪਰਿਵਾਰ ਨੇ ਅਪ੍ਰੈਲ ਵਿੱਚ ਗਰੋਸਰੀ ਦੇ ਸਾਮਾਨ ‘ਤੇ ਪ੍ਰਤੀ ਹਫਤਾ 191 ਡਾਲਰ ਖਰਚ ਕੀਤੇ, ਜੋ ਪ੍ਰਤੀ ਸਾਲ 9932 ਡਾਲਰ ਬਣਦਾ ਹੈ। ਅਧਿਐਨ ਅਨੁਸਾਰ ਗਰੋਸਰੀ ਦੇ ਬਿਲ ’ਚ ਦੋ ਸਾਲਾਂ ਦੌਰਾਨ ਔਸਤਨ 12٪ ਤੋਂ ਵੱਧ ਦਾ ਵਾਧਾ ਹੋਇਆ ਹੈ। ਇਨ੍ਹਾਂ ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ, ਫਾਈਂਡਰ ਦੇ ਗ੍ਰਾਹਮ ਕੁੱਕ ਸੁਪਰਮਾਰਕੀਟ ਰਿਵਾਰਡ ਪ੍ਰੋਗਰਾਮਾਂ ਦਾ ਲਾਭ ਲੈਣ, ਸ਼ਾਪਿੰਗ ਸੂਚੀ ਨੂੰ ਵਾਰ-ਵਾਰ ਨਾ ਬਦਲਣ ਅਤੇ ਵੱਖ-ਵੱਖ ਸੁਪਰਮਾਰਕੀਟਾਂ ਜਾਂ ਐਮਾਜ਼ਾਨ ਵਰਗੇ ਆਨਲਾਈਨ ਸਟੋਰਾਂ ‘ਤੇ ਖਰੀਦਦਾਰੀ ਕਰਨ ਦਾ ਸੁਝਾਅ ਦਿੰਦੇ ਹਨ, ਜੋ ਅਕਸਰ ਘੱਟ ਕੀਮਤਾਂ ‘ਤੇ ਪੈਂਟਰੀ ਸਾਮਾਨ ਦੀ ਪੇਸ਼ਕਸ਼ ਕਰਦੇ ਹਨ। ਇਹ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਵੂਲਵਰਥਸ ਅਤੇ ਕੋਲਸ ਨੂੰ ਕੈਨਬਰਾ ਵਿਚ ਸੈਨੇਟ ਜਾਂਚ ਵਿਚ ਉਨ੍ਹਾਂ ਦੇ ਵਧਦੇ ਮੁਨਾਫੇ ਨੂੰ ਲੈ ਕੇ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Comment