ਮੈਲਬਰਨ : ਇਕ ਸਾਫਟਵੇਅਰ ਸਮੱਸਿਆ ਕਾਰਨ ਮਰਸਿਡੀਜ਼-ਬੇਂਜ਼ ਨੇ ਆਸਟ੍ਰੇਲੀਆ ਵਿਚ 20,000 ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਰੀਕਾਲ ਮਰਸਿਡੀਜ਼ ਦੀਆਂ A-Class, CLA, EQA, GLB ਅਤੇ EQB ਗੱਡੀਆਂ ‘ਤੇ ਲਾਗੂ ਹੋਵੇਗਾ। ਮਰਸਿਡੀਜ਼ ਨੇ ਆਪਣੇ ਰਿਕਾਲ ਨੋਟਿਸ ‘ਚ ਕਿਹਾ ਕਿ ਇਨ੍ਹਾਂ ਗੱਡੀਆਂ ’ਚ ਇਲੈਕਟ੍ਰੀਕਲ ਪਾਵਰ ਸਟੀਅਰਿੰਗ ਕੰਟਰੋਲ ਯੂਨਿਟ ਉਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਬੈਕ-ਅੱਪ ਸਾਫਟਵੇਅਰ ਅਨੁਸਾਰ ਹੋਣਾ ਚਾਹੀਦਾ ਹੈ। ਇਸ ਦੇ ਨਤੀਜੇ ਵੱਜੋਂ ਹਾਦਸਾ ਹੋਣ ਕਾਰਨ ਸੱਟ ਲੱਗਣ ਜਾਂ ਮੌਤ ਦਾ ਖਤਰਾ ਵਧਾ ਸਕਦਾ ਹੈ। ਪ੍ਰਭਾਵਿਤ ਕਾਰਾਂ ਦੇ ਮਾਲਕਾਂ ਨੂੰ ਆਪਣੀਆਂ ਗੱਡੀਆਂ ਆਪਣੇ ਨਜ਼ਦੀਕੀ ਮਰਸਿਡੀਜ਼-ਬੇਂਜ਼ ਡੀਲਰਸ਼ਿਪ ‘ਤੇ ਲਿਆਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਜੋ ਨੁਕਸ ਨੂੰ ਮੁਫਤ ’ਚ ਠੀਕ ਕੀਤਾ ਜਾ ਸਕੇ। ਲਗਭਗ 20,201 ਪ੍ਰਭਾਵਤ ਗੱਡੀਆਂ ਦੀ ਸੂਚੀ ਇਸ ਲਿੰਕ ’ਚ ਹੈ।