ਮੈਲਬਰਨ : ਰੀਜਨਲ ਕੁਈਨਜ਼ਲੈਂਡ ਵਿਚ ਸੈਲਫ਼-ਡਰਾਈਵਿੰਗ ਕਾਰਾਂ ਦਾ ਟਰਾਇਲ ਸ਼ੁਰੂ ਹੋ ਗਿਆ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ 2030 ਤੱਕ ਸੜਕਾਂ ‘ਤੇ ਇਸ ਤਕਨਾਲੋਜੀ ਰਾਹੀਂ ਕਾਰਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਕਾਰਾਂ ਦੀ ਟੈਸਟਿੰਗ ਮਾਊਂਟ ਈਸਾ ਦੀਆਂ ਸੜਕਾਂ ‘ਤੇ ਕੀਤੀ ਜਾਵੇਗੀ ਜਿਸ ਨਾਲ ਅਧਿਕਾਰੀਆਂ ਨੂੰ ਪਤਾ ਲੱਗੇਗਾ ਕਿ ਕੀ ਸਾਡੀਆਂ ਸੜਕਾਂ, ਲਾਈਨਾਂ, ਚਿੰਨ੍ਹ ਅਤੇ ਬੁਨਿਆਦੀ ਢਾਂਚਾ ਇਨ੍ਹਾਂ ਲਈ ਢੁੱਕਵਾਂ ਸਾਬਤ ਹੁੰਦਾ ਹੈ। ਕੁਈਨਜ਼ਲੈਂਡ ਟਰਾਂਸਪੋਰਟ ਐਂਡ ਮੇਨ ਰੋਡਜ਼ ਪ੍ਰੋਜੈਕਟ ਦੇ ਮੁਖੀ ਅਮਿਤ ਤ੍ਰਿਵੇਦੀ ਨੇ ਕਿਹਾ ਕਿ ਆਸਟ੍ਰੇਲੀਆ ਪਿਛਲੇ ਚਾਰ ਸਾਲਾਂ ਤੋਂ ਸੈਲਫ਼-ਡ੍ਰਾਈਵਿੰਗ ਕਾਰਾਂ ਲਈ ਤਿਆਰ ਹੈ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, ‘‘ਕਾਰਾਂ ਨੂੰ ਟੈਸਟ ਲਈ ਵਧੇਰੇ ਸੁਰੱਖਿਅਤ ਹੋਣ ਲਈ ਵੀ ਪ੍ਰੋਗਰਾਮ ਕੀਤਾ ਗਿਆ ਹੈ। ਮਨੁੱਖ ਦੀ ਪ੍ਰਤੀਕਿਰਿਆ ਦਾ ਸਮਾਂ 1.3 ਤੋਂ 1.4 ਸਕਿੰਟ ਦੇ ਵਿਚਕਾਰ ਹੁੰਦਾ ਹੈ, ਜਦੋਂ ਕਿ ਆਟੋਮੈਟਿਕ ਗੱਡੀ ਦੀ ਪ੍ਰਤੀਕਿਰਿਆ ਦਾ ਸਮਾਂ ਤਿੰਨ ਤੋਂ ਚਾਰ ਗੁਣਾ ਬਿਹਤਰ ਹੁੰਦਾ ਹੈ।’’