ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਘਟਨਾ ’ਚ 23 ਸਾਲਾਂ ਦੀ ਇੱਕ ਟੀਚਰ ਹੱਨਾ ਮੈਕਗੁਆਇਰ ਦੀ ਸੜੀ ਹੋਈ ਲਾਸ਼ ਸਕਾਰਸਡੇਲ, ਵਿਕਟੋਰੀਆ ’ਚ ਸਟੇਟ ਫ਼ੋਰੈਸਟ ਰੋਡ ’ਤੇ ਮਿਲੀ ਹੈ। ਇਹ ਇਸ ਸਾਲ ਔਰਤਾਂ ਦੇ ਕਤਲ ਦੀ 22ਵੀਂ ਵਾਰਦਾਤ ਹੈ। ਹੱਨਾ ਦੇ ਕਤਲ ਦੇ ਇਲਜ਼ਾਮ ’ਚ ਉਸ ਦੇ ਸਾਬਕਾ ਬੁਆਏਫ਼ਰੈਂਡ ਲੈਚੀ ਸੰਗ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ’ਚ ਪੇਸ਼ ਕੀਤਾ ਗਿਆ ਹੈ। ਬਾਲਾਰਾਟ ਦੇ ਰਹਿਣ ਵਾਲੇ ਯੰਗ ’ਤੇ ਆਪਣੇ ਘਰ ’ਚ ਹੱਨਾ ਦਾ ਕਤਲ ਕਰ ਕੇ ਉਸ ਨੂੰ ਕਰਸ ’ਚ ਸਟੇਟ ਫ਼ੋਰੈਸਟ ਰੋਡ ’ਤੇ ਲਿਜਾ ਕੇ ਅੱਗ ਲਾਉਣ ਦੇ ਦੋਸ਼ ਹਨ। ਉਸ ਨੇ ਹੱਨਾ ਦੀ ਮੌਤ ਨੂੰ ਖ਼ੁਦਕੁਸ਼ੀ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਉਸ ਦੀ ਵਕੀਲ ਨੇ ਯੰਗ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਦੀ ਗੱਲ ਕਹੀ ਅਤੇ ਉਸ ਦੇ ਪਰਿਵਾਰ ਵਲੋਂ ਉਸ ਨੂੰ ਅਦਾਲਤ ’ਚ ਦਵਾਈਆਂ ਦਿੰਦਿਆਂ ਵੇਖਿਆ ਗਿਆ। ਉਸ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ।