ਸਾਊਥ ਆਸਟ੍ਰੇਲੀਆ ਨੇ ਫ਼ੈਡਰਲ ਸਰਕਾਰ ਨਾਲ ਕੀਤਾ ਨਵਾਂ ਸਮਝੌਤਾ, ਨਰਸਾਂ, ਟੀਚਰ, ਟਰੇਡੀਜ਼ ਲਈ ਹਜ਼ਾਰਾਂ ਨੌਕਰੀਆਂ ਦਾ ਰਾਹ ਪੱਧਰਾ

ਮੈਲਬਰਨ: ਆਸਟ੍ਰੇਲੀਆ ਵਿੱਚ ਅਲਬਾਨੀਜ਼ ਲੇਬਰ ਸਰਕਾਰ ਨੇ ਸਾਊਥ ਆਸਟ੍ਰੇਲੀਆ ਵਿੱਚ ਸਕਿੱਲਡ ਲੇਬਰ ਦੀ ਕਮੀ ਨੂੰ ਦੂਰ ਕਰਨ ਲਈ ਮੈਲੀਨੌਸਕਾਸ ਲੇਬਰ ਸਰਕਾਰ ਨਾਲ ਇੱਕ ਮਾਈਗ੍ਰੇਸ਼ਨ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਸਮਝੌਤੇ ਨਾਲ ਕਾਰੋਬਾਰਾਂ ਲਈ ਵਰਕਰਾਂ ਦੀ ਭਰਤੀ ਕਰਨਾ ਆਸਾਨ ਹੋ ਜਾਵੇਗਾ, ਖਾਸ ਤੌਰ ‘ਤੇ ਐਡੀਲੇਡ ਵਿੱਚ ਅਤੇ ਐਡੀਲੇਡ ਤੋਂ ਬਾਹਰ ਰੀਜਨਲ ਇਲਾਕਿਆਂ ’ਚ ਟੈੱਕ ਸੈਕਟਰ ਲਈ। ਐਡੀਲੇਡ ਤੋਂ ਬਾਹਰਲੇ ਰੀਜਨਲ ਇੰਪਲੋਏਅਰਸ ਲਈ 2000 ਤੱਕ ਅਸਾਮੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਰੀਜਨਲ ਸਾਊਥ ਆਸਟ੍ਰੇਲੀਆਈ ਭਾਈਚਾਰਿਆਂ ਲਈ ਵਧੇਰੇ ਕੇਅਰ ਵਰਕਰ, ਨਰਸਾਂ ਅਤੇ ਟੀਚਰ ਹੋਣਗੇ। ਸੂਚੀ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਨੌਕਰੀਆਂ ਦੀ ਸੂਚੀ ’ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਸੂਚੀ ’ਚ ਬ੍ਰਿਕਲੇਅਰ (ਰਾਜਮਿਸਤਰੀ) ਅਤੇ ਹੋਰ ਉਸਾਰੀ ਕਾਮੇ ਸ਼ਾਮਲ ਹਨ।

Leave a Comment