ਮੈਲਬਰਨ: Hyundai ਆਸਟ੍ਰੇਲੀਆ ਨੇ ਨਵੀਂਆਂ 2023 Hyundai Kona ਦੀਆਂ 1726 ਕਾਰਾਂ ਵਾਪਸ ਮੰਗਵਾਈਆਂ ਹਨ। ਪ੍ਰਭਾਵਿਤ ਗੱਡੀਆਂ ਨਵੀਂਆਂ Hyundai Kona ਦੇ 1.6 ਲੀਟਰ ਟਰਬੋਚਾਰਜਡ ਪੈਟਰੋਲ ਵਰਜ਼ਨ ਹਨ, ਜਿਨ੍ਹਾਂ ਸਾਰੀਆਂ ’ਤੇ 2023 ਮਾਡਲਾਂ ਦੀਆਂ ਮੋਹਰਾਂ ਹਨ। ਨੋਟਿਸ ‘ਚ ਕਿਹਾ ਗਿਆ ਹੈ ਕਿ ਨਿਰਮਾਣ ‘ਚ ਖਰਾਬੀ ਕਾਰਨ ਇੰਜਣ ਕੰਟਰੋਲ ਯੂਨਿਟ ਨੂੰ ਬਰਕਰਾਰ ਰੱਖਣ ਵਾਲਾ ਬ੍ਰੈਕੇਟ ਟੱਕਰ ਦੀ ਸਥਿਤੀ ‘ਚ ਗੱਡੀ ਦੀਆਂ ਤਾਰਾਂ ‘ਚ ਦਖਲਅੰਦਾਜ਼ੀ ਕਰ ਸਕਦਾ ਹੈ, ਜਿਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ ਅਤੇ ਗੱਡੀ ਚ ਅੱਗ ਲੱਗ ਸਕਦੀ ਹੈ।
ਇਸ ਨਾਲ ਗੱਡੀ ’ਚ ਸਵਾਰਾਂ, ਹੋਰ ਸੜਕ ’ਤੇ ਜਾ ਰਹੇ ਲੋਕਾਂ ਅਤੇ ਰਾਹਗੀਰਾਂ ਨੂੰ ਗੰਭੀਰ ਸੱਟ ਲੱਗਣ ਜਾਂ ਮੌਤ ਹੋਣ ਅਤੇ/ਜਾਂ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਵਧ ਸਕਦਾ ਹੈ। ਮਾਲਕ ਆਪਣੇ ਨਜ਼ਦੀਕੀ ਅਧਿਕਾਰਤ ਹੁੰਡਈ ਡੀਲਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਪ੍ਰਭਾਵਿਤ ਤਾਰਾਂ ‘ਤੇ ਸੁਰੱਖਿਆ ਕਵਰ ਮੁਫਤ ਲਗਾਇਆ ਜਾ ਸਕੇ। ਵਾਪਸ ਬੁਲਾਈਆਂ ਗੱਡੀਆਂ ਵਿੱਚ ਸ਼ਾਮਲ 1726 ਗੱਡੀਆਂ ਲਈ ਵਾਹਨ ਪਛਾਣ ਨੰਬਰਾਂ ਦੀ ਪੂਰੀ ਸੂਚੀ ਇੱਥੇ ਪਾਈ ਜਾ ਸਕਦੀ ਹੈ।