ਵਿਦੇਸ਼ੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ’ਚ ਇਤਿਹਾਸਕ ਵਾਧਾ, ਆਬਾਦੀ ਕਾਬੂ ਕਰਨ ਲਈ ਚੁੱਕੇ ਜਾ ਰਹੇ ਨੇ ਸਖ਼ਤ ਕਦਮ

ਮੈਲਬਰਨ: ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ 700,000 ਦੇ ਅੰਕੜੇ ਨੂੰ ਪਾਰ ਕਰ ਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਇੰਟਰਨੈਸ਼ਨਲ ਸਟੂਡੈਂਟਸ ਵਿੱਚ ਇਸ ਵਾਧੇ ਨੇ ਦੇਸ਼ ਅੰਦਰ ਰਿਕਾਰਡ ਉੱਚ ਗਿਣਤੀ ਵਿੱਚ ਟੈਂਪਰੇਰੀ ਆਮਦ ਵਿੱਚ ਯੋਗਦਾਨ ਪਾਇਆ ਹੈ, ਜੋ ਹੁਣ ਕੁੱਲ 28 ਲੱਖ ਹੋ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 29 ਫਰਵਰੀ ਤੱਕ ਆਸਟ੍ਰੇਲੀਆ ‘ਚ 7,13,144 ਇੰਟਰਨੈਸ਼ਨਲ ਸਟੂਡੈਂਟਸ ਸਨ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਮੀਗਰੇਸ਼ਨ ਕਾਰਨ ਵਧਦੀ ਆਬਾਦੀ ਨੂੰ ਕਾਬੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਪ੍ਰਵਾਸ ਰਣਨੀਤੀ ਰਾਹੀਂ ਲੋਕਾਂ ਦੀ ਆਮਦ ਘਟਾਉਣ ਦੀਆਂ ਯੋਜਨਾਵਾਂ ਦੀ ਰੂਪਰੇਖਾ ਤਿਆਰ ਕੀਤੀ ਹੈ। ਇਸ ਰਣਨੀਤੀ ’ਚ ਸਟੂਡੈਂਟ ਵੀਜ਼ਾ ਦੀਆਂ ਸ਼ਰਤਾਂ ਨੂੰ ਸਖ਼ਤ ਕਰਨਾ ਅਤੇ ਪੜ੍ਹਾਈ ਦੇ ਨਾਂ ’ਤੇ ਆਸਟ੍ਰੇਲੀਆ ’ਚ ਕਮਾਈ ਕਰਨ ਦੇ ਉਦੇਸ਼ ਨਾਲ ਆਉਣ ਵਾਲਿਆਂ ਦੇ ਵੀਜ਼ੇ ਨਾਮਨਜ਼ੂਰ ਕਰਨਾ ਸ਼ਾਮਲ ਹੈ। ਇਸ ਕਾਰਨ ਪਿਛਲੇ ਤਿੰਨ ਮਹੀਨਿਆਂ ਦੌਰਾਨ 50 ਹਜ਼ਾਰ ਲੋਕਾਂ ਦੀ ਵੀਜ਼ਾ ਐਪਲੀਕੇਸ਼ਨ ਨਾਮਨਜ਼ੂਰ ਕਰ ਦਿੱਤੀ ਗਈ ਹੈ।

Leave a Comment