ਭਾਰਤ : NIT ਜਮਸ਼ੇਦਪੁਰ ਦੀ ਤਾਨਿਆ ਸਿੰਘ ਨੂੰ ਆਸਟ੍ਰੇਲੀਆਈ ਕੰਪਨੀ ਤੋਂ ਮਿਲਿਆ ਰਿਕਾਰਡ ਤੋੜ ਪੈਕੇਜ

ਮੈਲਬਰਨ: ਸਾਲ 2023 ‘ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਦੇ 6 ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀ ਇਕ IT ਕੰਪਨੀ ਐਟਲਸੀਅਨ ਨੇ 83 ਲੱਖ ਰੁਪਏ ਸਾਲਾਨਾ ਦੇ ਰਿਕਾਰਡ ਤਨਖਾਹ ਪੈਕੇਜ ਦੀ ਪੇਸ਼ਕਸ਼ ਕਰਦਿਆਂ ਚੁਣਿਆ ਸੀ। ਚੁਣੇ ਗਏ ਛੇ ਵਿਦਿਆਰਥੀਆਂ ਵਿਚੋਂ ਇਕ ਤਾਨਿਆ ਸਿੰਘ ਵੀ ਹੈ। ਇਸ ਤੋਂ ਇਲਾਵਾ ਅਰਪਿਤ ਕੁਮਾਰ, ਸ਼ੁਭਮ ਕੁਮਾਰ, ਰਘੂਲ ਪਾਂਡੇ, ਅਪੂਰਵ ਸਿੰਘ ਅਤੇ ਆਦਰਸ਼ ਕਸ਼ਯਪ ਵੀ ਸ਼ਾਮਲ ਹਨ।

ਤਾਨਿਆ ਉੱਤਰ ਪ੍ਰਦੇਸ਼ ਰਾਜ ਦੇ ਬਿਜਨੌਰ ਦੀ ਰਹਿਣ ਵਾਲੀ ਹੈ। ਉਸਨੇ ਬਲੂ ਬਰਡਜ਼ ਇੰਟਰਨੈਸ਼ਨਲ ਸਕੂਲ ਤੋਂ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਵਿੱਚ 98.2٪ ਅੰਕ ਪ੍ਰਾਪਤ ਕੀਤੇ ਸਨ। 2023 ਵਿੱਚ NIT ਜਮਸ਼ੇਦਪੁਰ ਤੋਂ ਕੰਪਿਊਟਰ ਸਾਇੰਸ ਵਿੱਚ B.Tech. ਦੀ ਪੜ੍ਹਾਈ 9.07/10 ਦੇ ਗ੍ਰੇਡ ਨਾਲ ਪੂਰੀ ਕਰਨ ਤੋਂ ਬਾਅਦ, ਤਾਨਿਆ ਉਦੋਂ ਤੋਂ ਐਟਲਸੀਅਨ ਦੇ ਬੈਂਗਲੁਰੂ ਦਫਤਰ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਹੀ ਹੈ।

Leave a Comment