ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ

ਮੈਲਬਰਨ: ਐਤਵਾਰ ਦੁਪਹਿਰ ਨੂੰ Apollo Bay ਨੇੜੇ ਡੁੱਬ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਤਿੰਨੇ ਮਾਰੇਂਗੋ ਬੀਚ ‘ਤੇ ਸਮੁੰਦਰ ਵਿੱਚ ਤੈਰ ਰਹੇ ਸਨ ਜਦੋਂ ਉਹ ਦੁਪਹਿਰ 1 ਵਜੇ ਤੋਂ ਬਾਅਦ ਮੁਸੀਬਤ ਵਿੱਚ ਪੈ ਗਏ। ਤਿੰਨਾਂ ਨੂੰ ਸਮੁੰਦਰ ’ਚ ਡੁੱਬਦਾ ਵੇਖ ਕੇ ਬੀਚ ’ਤੇ ਬੈਠੀ ਇੱਕ 33 ਸਾਲਾਂ ਦੀ ਔਰਤ ਬਰਾਇਆਨਾ ਹਰਸਟ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਤਿੰਨਾਂ ਨੂੰ ਪਾਣੀ ’ਚੋਂ ਕੱਢਿਆ ਅਤੇ CPR ਕੀਤੀ। ਹਾਲਾਂਕਿ 26 ਸਾਲਾਂ ਦੇ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਿਕਟੋਰੀਆ ਪੁਲਸ ਨੇ ਦੱਸਿਆ ਕਿ 20 ਸਾਲ ਦੀ ਉਮਰ ਦੇ ਇਕ ਵਿਅਕਤੀ ਨੂੰ ਗੰਭੀਰ ਹਾਲਤ ‘ਚ ਅਲਫਰੈਡ ਹਸਪਤਾਲ ਲਿਜਾਇਆ ਗਿਆ। ਇਕ ਹੋਰ ਵਿਅਕਤੀ, ਜਿਸ ਦੀ ਉਮਰ 23 ਸਾਲ ਹੈ, ਨੂੰ ਗੰਭੀਰ ਹਾਲਤ ਵਿਚ ਐਂਬੂਲੈਂਸ ਵਿਚ ਗੀਲੋਂਗ ਦੇ ਬਾਰਵੋਨ ਹੈਲਥ ਲਿਜਾਇਆ ਗਿਆ, ਪਰ ਉਸ ਤੋਂ ਬਾਅਦ ਉਸ ਵਿਚ ਸੁਧਾਰ ਹੋਇਆ ਅਤੇ ਇਕ ਬੁਲਾਰੇ ਨੇ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ। ਤਿੰਨਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਗਰਮੀਆਂ ‘ਚ ਦੇਸ਼ ਭਰ ‘ਚ ਤੱਟੀ ਇਲਾਕਿਆਂ ‘ਚ ਡੁੱਬਣ ਨਾਲ ਕਰੀਬ 55 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 19 ਵਿਕਟੋਰੀਆ ‘ਚ ਹੋਏ ਹਨ।

ਇਹ ਵੀ ਪੜ੍ਹੋ:

ਮੈਲਬਰਨ ‘ਚ ਚਾਰ ਪੰਜਾਬੀਆਂ ਦੀ ਡੁੱਬਣ ਨਾਲ ਮੌਤ ਪਿੱਛੋਂ ਸੋਗ ‘ਚ ਡੁੱਬਿਆ ਭਾਰਤੀ ਭਾਈਚਾਰਾ – Sea7 Australia

ਗਰਮੀਆਂ ’ਚ ਬੀਚ ’ਤੇ ਜਾ ਰਹੇ ਹੋ ਤਾਂ Rips ਤੋਂ ਬਚ ਕੇ, ਜਾਣੋ ਕੀ ਹੈ ਆਸਟ੍ਰੇਲੀਆ ਦੇ ਬੀਚਾਂ ’ਤੇ ਹਰ ਸਾਲ ਦਰਜਨਾਂ ਦੇ ਡੁੱਬਣ ਦਾ ਕਾਰਨ – Sea7 Australia

Leave a Comment