ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ

ਮੈਲਬਰਨ: ਮੈਲਬਰਨ ਦੇ ਹੈਂਪਟਨ ਪਾਰਕ ਦੀ ਇੱਕ ਮਹਿਲਾ ਕਲੀਨਿਕ ‘ਚ ਕੰਮ ਕਰ ਰਹੇ ਡਾਕਟਰ ਰੂਡੋਲਫ ਲੋਪਸ ਨੂੰ ਆਸਟ੍ਰੇਲੀਆਈ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਕਾਰਵਾਈ 30 ਸਾਲ ਦੀ ਦੋ ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਅਬਾਰਸ਼ਨ ਦੌਰਾਨ ਮੌਤ ਤੋਂ ਇੱਕ ਮਹੀਨੇ ਬਾਅਦ ਹੋਈ ਹੈ।

ਸਿਹਤ ਵਿਭਾਗ ਨੇ ਕਿਹਾ ਕਿ ਮਰੀਜ਼ ਦੀ ਸਿਹਤ ਜਾਂ ਸੁਰੱਖਿਆ ਲਈ ਗੰਭੀਰ ਖਤਰੇ ਦੇ ਕਾਰਨ ਕਲੀਨਿਕ ਦੀ ਰਜਿਸਟ੍ਰੇਸ਼ਨ ਨੂੰ ਡੇ ਪ੍ਰਕਿਰਿਆ ਕੇਂਦਰ ਵਜੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਕਲੀਨਿਕ ਦੀ ਮੈਡੀਕਲ ਡਾਇਰੈਕਟਰ ਮਿਸ਼ੇਲ ਕੇਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ AAP ਕਲੀਨਿਕ ਦਾ ਹਰਜੀਤ ਕੌਰ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਰ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਹਰਜੀਤ ਕੌਰ ਨੂੰ ਜਮਾਂਦਰੂ ਦਿਲ ਦੀ ਸਮੱਸਿਆ ਸੀ।

ਇਹ ਵੀ ਪੜ੍ਹੋ : ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ – Sea7 Australia

Leave a Comment