ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ’ਚ ਸਥਿਤ ਨੈਸ਼ਨਲ ਪਾਰਕ ਦੇ ਇਕ ਝਰਨੇ ’ਚ ਫਿਸਲ ਕੇ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ 23 ਸਾਲ ਦੀ ਔਰਤ ਉਜਵਲਾ ਵੇਮੁਰੂ ਵਜੋਂ ਹੋਈ ਹੈ। ਉਜਵਲਾ ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਨਾਲ ਸਬੰਧਤ ਸੀ। ਉਸ ਨੇ ਆਪਣੀ MBBS ਦੀ ਪੜ੍ਹਾਈ ਬੌਂਡ ਯੂਨੀਵਰਸਿਟੀ, ਗੋਲਡ ਕੋਸਟ, ਆਸਟ੍ਰੇਲੀਆ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਰੋਇਲ ਬ੍ਰਿਸਬੇਨ ਵੀਮੈਨਜ਼ ਹਸਪਤਾਲ ਵਿਖੇ ਕੰਮ ਕਰ ਰਹੀ ਸੀ। ਉਸ ਦੇ ਮਾਪੇ ਕਈ ਸਾਲ ਪਹਿਲਾਂ ਆਸਟ੍ਰੇਲੀਆ ਆ ਕੇ ਵਸ ਗਏ ਸਨ। ਜਾਣਕਾਰੀ ਅਨੁਸਾਰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਆਂਧਰ ਪ੍ਰਦੇਸ਼ ਸਥਿਤ ਇਲੁਕਾਪਾਡੂ, ਉਂਗਟੂਰ ਮੰਡਲ ’ਚ ਰਹਿੰਦੇ ਉਸ ਦੇ ਦਾਦਾ-ਦਾਦੀ ਦੇ ਘਰ ਲਿਜਾਇਆ ਜਾਵੇਗਾ।
ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ: ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਨੌਜੁਆਨ ਔਰਤ ਸੈਲਾਨੀ ਦੀ ਮੌਤ – Sea7 Australia