ਵਿਆਜ ਰੇਟ ’ਚ ਕਦੋਂ ਹੋਵੇਗੀ ਕਟੌਤੀ? ਪ੍ਰਮੁੱਖ ਬੈਂਕ ਦੇ ਮੁਖੀ ਨੇ ਦਿੱਤੀ ਚੇਤਾਵਨੀ

ਮੈਲਬਰਨ: ਕਾਮਨਵੈਲਥ ਬੈਂਕ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਇਕ ਹੋਰ ਸਾਲ ਤਕ ਵਿਆਜ ਰੇਟ ’ਚ ਕਟੌਤੀ ਦੀ ਉਡੀਕ ਕਰਨੀ ਪੈ ਸਕਦੀ ਹੈ। CEO ਮੈਟ ਕੋਮਿਨ ਨੇ ਆਸਟ੍ਰੇਲੀਆਈ ਮੀਡੀਆ ’ਚ ਇੱਕ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਅਮਰੀਕਾ ਸਮੇਤ ਦੁਨੀਆਂ ਭਰ ’ਚ ‘ਨਿਰੰਤਰ’ ਮਹਿੰਗਾਈ ਦਾ ਮਤਲਬ ਹੈ ਕਿ ਵਿਆਜ ਰੇਟ ’ਚ ਕਟੌਤੀ ਛੇਤੀ ਨਹੀਂ ਹੋ ਸਕਦੀ ਅਤੇ ਇਸ ਲਈ 2025 ਤਕ ਉਡੀਕ ਕਰਨੀ ਪਵੇਗੀ। ਵਿਆਜ ਰੇਟ ਘਟਣ ਨਾਲ ਕਰਜ਼ਿਆਂ ’ਤੇ EMI ਸਸਤੀ ਹੋ ਜਾਂਦੀ ਹੈ।

CBA ਦੇ ਆਪਣੇ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਸਤੰਬਰ ਤੱਕ ਮੌਜੂਦਾ 4.35 ਪ੍ਰਤੀਸ਼ਤ ਦੀ ਨਕਦ ਦਰ ਨੂੰ ਬਰਕਰਾਰ ਰੱਖੇਗਾ, ਅਤੇ ਫਿਰ ਉਨ੍ਹਾਂ ਨੂੰ ਘਟਾਉਣਾ ਸ਼ੁਰੂ ਕਰ ਦੇਵੇਗਾ। ਕੋਮਿਨ ਨੇ ਕਿਹਾ ਕਿ ਦਰਾਂ ‘ਚ ਕਟੌਤੀ ਅੰਕੜਿਆਂ ‘ਤੇ ਆਧਾਰਿਤ ਹੋਵੇਗੀ ਅਤੇ ਸਪੱਸ਼ਟ ਤੌਰ ‘ਤੇ ਮਹਿੰਗਾਈ ‘ਚ ਕਮੀ ਲਿਆਉਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਇਸ ਬਾਰੇ ਕੁਝ ਅਨਿਸ਼ਚਿਤਤਾ ਹੈ ਕਿ ਵਿਆਜ ਰੇਟ ਕਦੋਂ ਘੱਟ ਹੋਵੇਗਾ ਅਤੇ ਕਟੌਤੀ ਦੀ ਗਤੀ ਕੀ ਹੋ ਸਕਦੀ ਹੈ।

Leave a Comment