ਮੈਲਬਰਨ: ਐਮਾਜ਼ੋਨ ਨੇ ਆਸਟ੍ਰੇਲੀਆ ’ਚ ਆਪਣੀ ਇੱਕ ਦਿਨ ਅੰਦਰ ਹਰ ਸਾਮਾਨ ਡਿਲੀਵਰ ਕਰਨ ਦੀ ਸੇਵਾ ਦਾ ਵਿਸਤਾਰ ਕਰ ਦਿੱਤਾ ਹੈ। ਇਹ ਸੇਵਾ ਹੁਣ ਬ੍ਰਿਸਬੇਨ, ਜੀਲੋਂਗ, ਗੌਸਫ਼ਰਡ, ਨਿਊਕਾਸਲ ਅਤੇ ਵੋਲੋਂਗੋਂਗ ’ਚ ਵੀ ਮਿਲੇਗੀ। ਬੁੱਧਵਾਰ ਤੋਂ ਸ਼ੁਰੂ ਹੋ ਰਹੀ ਇਹ ਸੇਵਾ ਐਮਾਜ਼ੋਨ ਦੇ ਪ੍ਰਾਈਮ ਮੈਂਬਰਾਂ ਲਈ ਹੀ ਹੈ। ਇਸ ਸੇਵਾ ਅਧੀਨ ਅੱਧੀ ਰਾਤ 12 ਵਜੇ ਤੋਂ ਪਹਿਲਾਂ ਸਾਮਾਨ ਆਰਡਰ ਕਰ ਕੇ ਵੀ ਅਗਲੇ ਦਿਨ ਪ੍ਰਾਪਤ ਕੀਤਾ ਜਾ ਸਕਦਾ ਹੈ। ਗ੍ਰਾਹਕ ਐਮਾਜ਼ੋਨ ਪ੍ਰਾਈਮ ਸੇਵਾ 9.99 ਡਾਲਰ ਪ੍ਰਤੀ ਮਹੀਨਾ ਜਾਂ 79 ਡਾਲਰ ਪ੍ਰਤੀ ਸਾਲ ’ਚ ਪ੍ਰਾਪਤ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਫ਼ਿਲਮਾਂ ਅਤੇ ਟੀ.ਵੀ. ਸੀਰੀਜ਼ ਵੇਖਣ ਸਮੇਤ ਸੰਗੀਤ ਸੁਣਨ ਦੀ ਸਹੂਲਤ ਵੀ ਮਿਲੇਗੀ।