TikTok ਤੋਂ ਗਾਇਬ ਹੋਏ ਕਈ ਮਸ਼ਹੂਰ ਗਾਇਕਾਂ ਦੇ ਗੀਤ, ਜਾਣੋ ਕੀ ਪੈਦਾ ਹੋਇਆ ਵਿਵਾਦ

ਮੈਲਬਰਨ: ਯੂਨੀਵਰਸਲ ਮਿਊਜ਼ਿਕ ਗਰੁੱਪ (UMG) ਨੇ ਐਲਾਨ ਕੀਤਾ ਹੈ ਕਿ ਉਹ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਦੇ ਬਣਦੇ ਪੈਸੇ ਦਾ ਭੁਗਤਾਨ ਨਾ ਕਰਨ ਕਾਰਨ TikTok ਤੋਂ ਆਪਣੇ ਟਰੈਕ ਹਟਾ ਲਵੇਗਾ। ਇਨ੍ਹਾਂ ਗਾਇਕਾਂ ’ਚ ਟੇਲਰ ਸਵਿਫ਼ਟ, ਡਰੇਕ, ਓਲੀਵੀਆ ਰੋਡਰੀਗੋ ਅਤੇ ਕਈ ਹੋਰ ਦੁਨੀਆ ਭਰ ’ਚ ਮਸ਼ਹੂਰ ਗਾਇਕ ਸ਼ਾਮਲ ਹਨ। ‘ਬਿਗ ਥ੍ਰੀ’ ਗਲੋਬਲ ਮਿਊਜ਼ਿਕ ਕੰਪਨੀਆਂ ਵਿਚੋਂ ਇਕ UMG ਨੇ ਕਿਹਾ ਕਿ TikTok ਨੇ ਉਸ ਦੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਹੋਰ ਪ੍ਰਮੁੱਖ ਸੋਸ਼ਲ ਪਲੇਟਫਾਰਮਾਂ ਦੇ ਮੁਕਾਬਲੇ ਕਾਫ਼ੀ ਘੱਟ ਦਰ ‘ਤੇ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।

ਜਦਕਿ ਚੀਨੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੀ TikTok ਨੇ UMG ‘ਤੇ ਕਲਾਕਾਰਾਂ ਅਤੇ ਗੀਤਕਾਰਾਂ ਦੇ ਹਿੱਤਾਂ ‘ਤੇ ਆਪਣੇ ਲਾਲਚ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ। ਪਿਛਲੇ ਸਾਲ ਟਿਕਟਾਕ ‘ਤੇ 10 ਸਭ ਤੋਂ ਮਸ਼ਹੂਰ ਬੈਂਡਾਂ ਅਤੇ ਗਾਇਕਾਂ ਵਿਚੋਂ 8 ’ਚ UMG ਦੇ ਕਲਾਕਾਰ ਸ਼ਾਮਲ ਹਨ। UMG ਨੇ ਕਿਹਾ ਕਿ TikTok ਉਸ ਦੀ ਇਸ਼ਤਿਹਾਰਾਂ ਤੋਂ ਆਮਦਨੀ ਦਾ ਸਿਰਫ ਇਕ ਪ੍ਰਤੀਸ਼ਤ ਹੈ। UMG ਨੇ ਟਿਕਟਾਕ ਵੀਡੀਓ ਵਿੱਚ ਵਰਤੇ ਜਾਂਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਦੇ ਵਾਧੇ ਅਤੇ ਬੌਧਿਕ ਜਾਇਦਾਦ ‘ਤੇ ਉਨ੍ਹਾਂ ਦੇ ਅਸਰ ਬਾਰੇ ਵੀ ਚਿੰਤਾ ਜ਼ਾਹਰ ਕੀਤੀ।

Leave a Comment