ਮੈਲਬਰਨ: ਘਰੇਲੂ Recycling ਵਾਲੇ ਡੱਬੇ ’ਚ ਤੁਸੀਂ ਕੀ ਚੁਕਾ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਪੂਰੇ ਨਿਊਜ਼ੀਲੈਂਡ ’ਚ ਹੁਣ ਇੱਕੋ ਜਿਹੇ ਨਿਯਮ ਹੋਣਗੇ। ਇਸ ਤੋਂ ਪਹਿਲਾਂ, ਸਥਾਨਕ ਕੌਂਸਲਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਮਨਜ਼ੂਰ ਕੀਤੀਆਂ ਗਈਆਂ ਚੀਜ਼ਾਂ ਲਈ ਨਿਯਮ ਬਣਾਏ ਸਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਨਿਯਮ ਨਿਪਟਾਰੇ ਦੀ ਲਾਗਤ ਨੂੰ ਘਟਾਉਣਗੇ ਅਤੇ ਦੇਸ਼ ਭਰ ਵਿੱਚ Recycling ਲਈ ਇਕੱਤਰ ਕੀਤੀ ਸਮੱਗਰੀ ਦੇ ਮਿਆਰ ਵਿੱਚ ਵਾਧਾ ਕਰਨਗੇ।
ਅੱਜ ਤੋਂ ਕੌਫੀ ਕੱਪ, ਪਲਾਸਟਿਕ ਦੇ ਢੱਕਣ ਅਤੇ ਲਿਕੁਇਡ ਪੇਪਰਬੋਰਡ (ਜਿਸ ਵਿੱਚ ਦੁੱਧ ਦੇ ਬਹੁਤ ਸਾਰੇ ਡੱਬੇ ਬਣਾਏ ਜਾਂਦੇ ਹਨ) ਵਰਗੀਆਂ ਚੀਜ਼ਾਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਆਕਲੈਂਡ ਕੌਂਸਲ ਦੀ ਪਾਰੁਲ ਸੂਦ ਨੇ ਸਾਰਿਆਂ ਨੂੰ ਪੈਕੇਜਿੰਗ ਤੋਂ ਭੋਜਨ ਦੀ ਰਹਿੰਦ-ਖੂੰਹਦ ਨੂੰ ਹਟਾਉਣ ਅਤੇ Recycling ਡੱਬੇ ਵਿੱਚ ਸੁੱਟਣ ਤੋਂ ਪਹਿਲਾਂ ਪਲਾਸਟਿਕ ‘ਤੇ ਨੰਬਰ ਦੀ ਜਾਂਚ ਕਰਨ ਲਈ ਸਮਾਂ ਕੱਢਣ ਲਈ ਉਤਸ਼ਾਹਤ ਕੀਤਾ। ਪਲਾਸਟਿਕ ‘ਤੇ ਨੰਬਰ ਦੀ ਜਾਂਚ ਕਰਕੇ ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਕੀ ਲਿਆ ਜਾ ਸਕਦਾ ਹੈ – ਇਕ, ਦੋ ਅਤੇ ਪੰਜ ਲੇਬਲ ਵਾਲੀਆਂ ਚੀਜ਼ਾਂ ਨੂੰ Recycling ਡੱਬੇ ਵਿਚ ਪਾਇਆ ਜਾ ਸਕਦਾ ਹੈ। ਸ਼ੀਸ਼ੇ ਦੀਆਂ ਬੋਤਲਾਂ, ਜਾਰ, ਕਾਗਜ਼, ਗੱਤਾ, ਅਤੇ ਐਲੂਮੀਨੀਅਮ, ਸਟੀਲ ਅਤੇ ਟਿਨ ਦੇ ਡੱਬੇ ਸਾਰੇ ਲਏ ਜਾ ਸਕਦੇ ਹਨ।
1 ਫਰਵਰੀ ਤੋਂ Recycling ਡੱਬਿਆਂ ਵਿੱਚ ਸਵੀਕਾਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਹਨ:
- Glass bottles and jars
- Paper and cardboard
- Plastic bottles, trays, and containers (grades 1, 2 and 5 only)
- Tin, steel and aluminium cans
ਕੁਝ ਨਵੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ 1 ਫਰਵਰੀ ਤੋਂ ਬਾਹਰ ਰੱਖਿਆ ਜਾਵੇਗਾ:
- Items less than 50mm (e.g caps, small cosmetic and spice containers)
- Aerosol cans (steel and aluminium)
- Liquid paperboard (Tetrapak milk and juice boxes)
- Plastics 3, 4, 6 and 7
- Aluminium foil and trays
- All lids
- Items over 4 litres
ਨਵੀਂਆਂ ਰੀਸਾਈਕਲਿੰਗ ਹਦਾਇਤਾਂ ਬਾਰੇ ਵਧੇਰੇ ਜਾਣਕਾਰੀ ਲਈ, ਆਕਲੈਂਡ ਕੌਂਸਲ ਦੀ ਵੈੱਬਸਾਈਟ ਦੇਖੋ।