ਆਸਟ੍ਰੇਲੀਆ ਵਾਸੀਆਂ ਲਈ UK ਦਾ ਵੀਜ਼ਾ ਪ੍ਰਾਪਤ ਕਰਨਾ ਹੋਇਆ ਸੌਖਾ, ਜਾਣੋ ਅੱਜ ਤੋਂ ਬਦਲੇ ਨਿਯਮ

ਮੈਲਬਰਨ: ਆਸਟ੍ਰੇਲੀਆ ਦੇ ਨੌਜਵਾਨਾਂ ਵਿਚ ਪ੍ਰਸਿੱਧ UK ਯੂਥ ਮੋਬਿਲਿਟੀ ਵੀਜ਼ਾ ਵਿਚ 31 ਜਨਵਰੀ, 2024 ਤੋਂ ਸੁਧਾਰ ਕੀਤਾ ਗਿਆ ਹੈ। ਨਵੀਂਆਂ ਤਬਦੀਲੀਆਂ ਅਧੀਨ ਆਸਟ੍ਰੇਲੀਆ ਦੇ ਲੋਕਾਂ ਲਈ UK ਜਾ ਕੇ ਕੰਮ ਕਰਨ ਦੀ ਉਮਰ ਹੱਦ 30 ਤੋਂ ਵਧਾ ਕੇ 35 ਕਰ ਦਿੱਤੀ ਗਈ ਹੈ। ਦੋ ਸਾਲ ਦੇ ਵੀਜ਼ਾ ਨੂੰ ਹੁਣ ਇਕ ਹੋਰ ਸਾਲ ਲਈ ਵਧਾਇਆ ਜਾ ਸਕਦਾ ਹੈ, ਜਿਸ ਨਾਲ ਇਹ ਕੁੱਲ ਤਿੰਨ ਸਾਲਾਂ ਲਈ ਜਾਇਜ਼ ਹੋ ਜਾਵੇਗਾ। ਵੀਜ਼ਾ ਸਿਰਫ ਇੱਕ ਵਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸਫ਼ਰ ਤੋਂ ਛੇ ਮਹੀਨੇ ਪਹਿਲਾਂ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਵਾਲੇ ਕੋਲ ਘੱਟੋ-ਘੱਟ 28 ਦਿਨਾਂ ਲਈ ਆਪਣੇ ਨਿੱਜੀ ਬੈਂਕ ਖਾਤੇ ਵਿੱਚ 2530 ਪਾਊਂਡ (ਲਗਭਗ 4900 ਡਾਲਰ) ਹੋਣੇ ਚਾਹੀਦੇ ਹਨ।

ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ UK ਲਈ ਬਾਇਓਮੈਟ੍ਰਿਕ ਰੈਜ਼ੀਡੈਂਸ ਪਰਮਿਟ (ਬੀ.ਆਰ.ਪੀ.) ਲਈ ਵੀ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ, ਜਿਸ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਵਿਖੇ ਫੋਟੋ ਅਤੇ ਫਿੰਗਰਪ੍ਰਿੰਟ ਲੈਣਾ ਸ਼ਾਮਲ ਹੁੰਦਾ ਹੈ। ਇਹ ਸੈਂਟਰ ਸਿਡਨੀ, ਮੈਲਬਰਨ, ਬ੍ਰਿਸਬੇਨ, ਐਡੀਲੇਡ, ਪਰਥ, ਕੈਲਬਰਾ ਅਤੇ ਹੋਬਾਰਟ ਵਿਖੇ ਹਨ। ਵੀਜ਼ਾ ਮਿਲਣ ’ਚ ਆਮ ਤੌਰ ‘ਤੇ ਤਿੰਨ ਹਫ਼ਤੇ ਲੱਗਦੇ ਹਨ, ਜਦੋਂ ਕਿ ਵੀਜ਼ਾ ਵਧਾਉਣ ਬਾਰੇ ਫੈਸਲਾ ਅੱਠ ਹਫ਼ਤਿਆਂ ਤੱਕ ਦਾ ਹੋ ਸਕਦਾ ਹੈ। ਵੀਜ਼ਾ ਦੀ ਕੁੱਲ ਲਾਗਤ 768 ਪਾਊਂਡ (ਲਗਭਗ 1490 ਡਾਲਰ) ਬਣਦੀ ਹੈ। ਜਦਕਿ ਵੀਜ਼ਾ ਨੂੰ ਇਕ ਹੋਰ ਸਾਲ ਲਈ ਵਧਾਉਣ ਲਈ ਅਰਜ਼ੀ ਦੇਣ ਲਈ ਵੀ ਇੰਨੀ ਹੀ ਰਕਮ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਹੋਰ ਬਦਲਾਂ ਵਿੱਚ ਸਕਿੱਲਡ ਵਰਕਰ ਵੀਜ਼ਾ ਸ਼ਾਮਲ ਹੈ ਜੋ ਕਿ ਕਿਸੇ ਰੁਜ਼ਗਾਰਦਾਤਾ ਵੱਲੋਂ ਇੱਕ ਸੂਚੀਬੱਧ ਕੰਮ ਲਈ ਦਿੱਤਾ ਜਾਂਦਾ ਹੈ। ਇਸ ’ਚ ਵਿਸ਼ੇਸ਼ ਹੁਨਰ ਵਾਲੇ ਲੋਕਾਂ ਲਈ ਹੈਲਥ ਅਤੇ ਕੇਅਰ ਵਰਕਰ ਵੀਜ਼ਾ ਵੀ ਸ਼ਾਮਲ ਹਨ। ਜੂਨ 2021 ਤਕ ਦੇ ਅੰਕੜਿਆਂ ਅਨੁਸਾਰ ਯੂ.ਕੇ. ’ਚ ਜੰਮੇ 961,000 ਲੋਕ ਤੋਂ ਆਸਟ੍ਰੇਲੀਆ ਆ ਕੇ ਰਹਿ ਰਹੇ ਹਨ। ਜਦਕਿ ਆਸਟ੍ਰੇਲੀਆ ’ਚ ਜੰਮੇ 165,000 ਲੋਕ ਯੂ.ਕੇ. ਚਲੇ ਗਏ।

Leave a Comment