ਮੈਲਬਰਨ: ਨਿਊਜ਼ੀਲੈਂਡ ਸਰਕਾਰ ਨੇ ਦੇਸ਼ ’ਚ ਬਾਲਗਾਂ ਦੀ ਘੱਟੋ-ਘੱਟ ਤਨਖ਼ਾਹ ’ਚ 2 ਫ਼ੀ ਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਹੋਵੇਗਾ ਜਿਸ ਤੋਂ ਬਾਅਦ ਪ੍ਰਤੀ ਘੰਟਾ ਤਨਖ਼ਾਹ 23.15 ਡਾਲਰ ਹੋ ਜਾਵੇਗੀ। ਇਸ ਵੇਲੇ ਇਹ 22.70 ਡਾਲਰ ਪ੍ਰਤੀ ਘੰਟਾ ਹੈ। ਟਰੇਨਿੰਗ ਤਨਖ਼ਾਹਾਂ ਅਤੇ ਸ਼ੁਰੂਆਤੀ ਤਨਖ਼ਾਹਾਂ ਘੱਟੋ-ਘੱਟ ਤਨਖ਼ਾਹ ਦਾ 80 ਫ਼ੀ ਸਦੀ ਹੀ ਰਹਿਣਗੀਆਂ ਅਤੇ ਵਧ ਕੇ 18.52 ਡਾਲਰ ਪ੍ਰਤੀ ਘੰਟਾ ਹੋ ਜਾਣਗੀਆਂ। ਵਰਕਪਲੇਸ ਰਿਲੇਸ਼ਨਜ਼ ਐਂਡ ਸੇਫ਼ਟੀ ਮੰਤਰੀ ਬਰੂਕ ਵਾਨ ਵੈਲਡਨ ਨੇ ਕਿਹਾ ਕਿ ਇਸ ਵਾਧੇ ਨਾਲ 80 ਹਜ਼ਾਰ ਤੋਂ 145 ਹਜ਼ਾਰ ਵਰਕਰਾਂ ਨੂੰ ਲਾਭ ਹੋਵੇਗਾ।