ਮੈਲਬਰਨ: ਵਿਕਟੋਰੀਆ ਦੇ ਕਿੰਗਲੇਕ ਸੈਂਟਰਲ ਦੀ ਇਕ ਔਰਤ ਨੇ ਲੱਕੀ ਲਾਟਰੀਜ਼ ਸੁਪਰ ਜੈਕਪਾਟ ਡਰਾਅ 10828 ਵਿਚ 100,000 ਡਾਲਰ ਦਾ ਪਹਿਲਾ ਇਨਾਮ ਜਿੱਤਿਆ ਹੈ। 29 ਜਨਵਰੀ ਨੂੰ ਲੋਟ ਅਧਿਕਾਰੀਆਂ ਨੇ ਇਹ ਡਰਾਅ ਕੱਢਿਆ ਸੀ, ਪਰ ਜਿਸ ਔਰਤ ਨੇ ਲਾਟਰੀ ਖ਼ਰੀਦੀ ਸੀ ਉਹ ਆਪਣੀ ਜਿੱਤ ਤੋਂ ਪੂਰੀ ਤਰ੍ਹਾਂ ਅਨਜਾਣ ਸੀ। ਉਸ ਲਾਟਰੀ ਜਿੱਤਣ ਦਾ ਉਦੋਂ ਹੀ ਪਤਾ ਲੱਗਾ ਜਦੋਂ ਲੋਟ ਅਧਿਕਾਰੀਆਂ ਨੇ ਉਸ ਨੂੰ ਫ਼ੋਨ ਕੀਤਾ। ਔਰਤ ਨੇ ਜਿੱਤ ‘ਤੇ ਆਪਣੀ ਖੁਸ਼ੀ ਅਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪੈਸਾ ਉਸ ਵੱਲੋਂ ਲਏ ਕਰਜ਼ ਨੂੰ ਖ਼ਤਮ ਕਰਨ ’ਚ ਵੱਡੀ ਮਦਦ ਕਰੇਗਾ। ਇਹ ਜਿੱਤ ਦੀ ਖ਼ਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਲਗਭਗ ਅੱਧੇ ਬਾਲਗ ਆਸਟ੍ਰੇਲੀਆਈ ਵੀਰਵਾਰ ਨੂੰ ਨਿਕਲਣ ਵਾਲੇ 20 ਕਰੋੜ ਡਾਲਰ ਦੇ ਰਿਕਾਰਡ ਤੋੜ ਡਰਾਅ ‘ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਡਿਵੀਜ਼ਨ ਵਨ ਜੈਕਪਾਟ ਆਸਟ੍ਰੇਲੀਆ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹੈ ਅਤੇ ਛੇ ਹਫਤਿਆਂ ਤੋਂ ਇਸ ’ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ।