ਦਸੰਬਰ ’ਚ ਵੀ ਮਹਿੰਗਾਈ ਦੀ ਰਫ਼ਤਾਰ ਘਟੀ, ਵਿਆਜ ਰੇਟ ’ਚ ਵਾਧਾ ਲਗਭਗ ਟਲਿਆ

ਮੈਲਬਰਨ: ਆਸਟ੍ਰੇਲੀਆ ਵਿਚ ਮਹਿੰਗਾਈ ਉਮੀਦ ਨਾਲੋਂ ਤੇਜ਼ੀ ਨਾਲ ਡਿੱਗ ਰਹੀ ਹੈ, ਜਿਸ ਨਾਲ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਅਗਲੇ ਹਫਤੇ ਹੋਣ ਵਾਲੀ ਬੈਠਕ ਵਿਚ ਵਿਆਜ ਦਰਾਂ ਦਾ ਵਾਧੇ ਦੀ ਸੰਭਾਵਨਾ ਲਗਭਗ ਖ਼ਤਮ ਹੋ ਗਈ ਹੈ। ਹਾਲਾਂਕਿ ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ, ਸਾਲਾਨਾ ਖਪਤਕਾਰ ਮੁੱਲ ਸੂਚਕ ਅੰਕ (CPI) ਮਹਿੰਗਾਈ ਰੇਟ ਦਸੰਬਰ 2022 ਵਿੱਚ 7.8 ਪ੍ਰਤੀਸ਼ਤ ਦੇ ਸਿਖਰ ਤੋਂ ਘਟ ਕੇ ਦਸੰਬਰ 2023 ਵਿੱਚ 4.1 ਪ੍ਰਤੀਸ਼ਤ ਹੋ ਗਈ ਹੈ। ਤਿਮਾਹੀ ਅੰਕੜਿਆਂ ‘ਚ ਸਭ ਤੋਂ ਵੱਡਾ ਯੋਗਦਾਨ ਰਿਹਾਇਸ਼ (1 ਫੀਸਦੀ), ਸ਼ਰਾਬ ਅਤੇ ਤੰਬਾਕੂ (2.8 ਫੀਸਦੀ) ਅਤੇ ਭੋਜਨ ਤੇ ਪੀਣ ਵਾਲੇ ਪਦਾਰਥਾਂ (0.5 ਫੀਸਦੀ) ਦਾ ਰਿਹਾ।

Leave a Comment