ਟੈਸਲਾ ਦੀਆਂ ਹਜ਼ਾਰਾਂ ਕਾਰਾਂ ’ਚ ਨੁਕਸ, ਦਰੁਸਤ ਕਰਨ ਲਈ ਸੱਦੀਆਂ ਗਈਆਂ ਵਾਪਸ

ਮੈਲਬਰਨ: ਸਟੀਅਰਿੰਗ ਵ੍ਹੀਲ ਨੂੰ ਪ੍ਰਭਾਵਿਤ ਕਰਨ ਵਾਲੇ ਸਾਫਟਵੇਅਰ ਦੇ ਨੁਕਸ ਕਾਰਨ ਹਜ਼ਾਰਾਂ ਲਗਜ਼ਰੀ ਟੇਸਲਾ ਕਾਰਾਂ ਨੂੰ ਵਾਪਸ ਬੁਲਾਇਆ ਗਿਆ ਹੈ। 60,000 ਡਾਲਰ ਤੋਂ ਵੱਧ ਕੀਮਤ ਦੀਆਂ 2022-2023 ਟੈਸਲਾ ਮਾਡਲ Y SUV ਅਤੇ ਮਾਡਲ 3 ਸੇਡਾਨ ਦੀਆਂ 4382 ਕਾਰਾਂ ਨੂੰ ਵਾਪਸ ਬੁਲਾਇਆ ਹੈ। ਦੋਵਾਂ ਇਲੈਕਟ੍ਰਿਕ ਕਾਰਾਂ ਦੇ ਸਟੀਅਰਿੰਗ ਵ੍ਹੀਲ ਸੰਚਾਲਨ ਵਿੱਚ ਨੁਕਸ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਕਾਰਨ ਇਹ ਆਸਟ੍ਰੇਲੀਆ ਦੇ ਕਾਰਾਂ ਬਾਰੇ ਇੱਕ ਰੈਗੂਲੇਸ਼ਨ ’ਤੇ ਖਰੀਆਂ ਨਹੀਂ ਉਤਰਦੀਆਂ। ਬੁਨਿਆਦੀ ਢਾਂਚਾ ਵਿਭਾਗ ਕੋਲ ਦਰਜ ਕੀਤੇ ਗਏ ਨੋਟਿਸ ‘ਚ ਕਿਹਾ ਗਿਆ ਹੈ ਕਿ ਸਾਫਟਵੇਅਰ ਦੀ ਸਮੱਸਿਆ ਕਾਰਨ ਠੰਡੇ ਤਾਪਮਾਨ ‘ਚ ਕਾਰ ਚਲਾਉਣ ‘ਤੇ ਸਟੀਅਰਿੰਗ ਵ੍ਹੀਲ ਖਰਾਬ ਮਹਿਸੂਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਨੁਕਸ ਕਾਰਨ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਅਤੇ ਇਹ ਨੁਕਸ ਕਾਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਨਹੀਂ ਕਰੇਗਾ।

Leave a Comment