ਮੈਲਬਰਨ (ਸੀ 7 ਨਿਊਜ ਸਰਵਿਸ): ਆਸਟ੍ਰੇਲੀਆ ਤੋਂ ਛੱਪਦੇ ਸਾਹਿਤਕ ਪਰਚੇ ‘ਤਾਸਮਨ’ ਦੇ ਸਹਾਇਕ ਸੰਪਾਦਕ, ਸਾਬਕਾ ਸੂਬਾ ਪ੍ਰਧਾਨ AISF ਤੇ ਮਹਿੰਦਰਾ ਕਾਲਜ ਪਟਿਆਲ਼ਾ ਵਿਖੇ ਲੋਕ ਪ੍ਰਸ਼ਾਸਨ ਪੜਾਉਂਦੇ ਡਾਃ ਸੁਮੀਤ ਸ਼ੰਮੀ ਦੇ ਪਿਤਾ ਜੀ ਸ੍ਰੀ ਹੁਕਮ ਚੰਦ ਜਿੰਦਲ ਬੀਤੇ ਦਿਨ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ। ਇੱਥੇ ਜਿਕਰਯੋਗ ਹੈ ਕਿ ਸ੍ਰੀ ਹੁਕਮ ਚੰਦ ਜੀ ਖੁਦ ਵੀ ਚਾਰ ਦਹਾਕੇ ਸੰਘਰਸ਼ੀ ਪਿੜਾਂ ਅਤੇ ਸੀ.ਪੀ.ਆਈ ਪਾਰਟੀ ਵਿੱਚ ਸਰਗਰਮ ਰਹੇ ਤੇ ਤਕਰੀਬਨ ਪਿਛਲੇ ਅੱਠ ਸਾਲ ਤੋਂ ਸੜਕ ਹਾਦਸੇ ਤੋਂ ਬਾਅਦ ਕਾਫੀ ਸਰੀਰਕ ਦਿੱਕਤਾਂ ਦਾ ਨਿੱਡਰਤਾ ਨਾਲ ਸਾਹਮਣਾ ਕਰ ਰਹੇ ਸਨ।
ਉਨ੍ਹਾਂ ਦਾ ਸਸਕਾਰ ਅੱਜ (20/01/24) ਬਠਿੰਡਾ ਵਿਖੇ ਬੀਬੀ ਵਾਲਾ ਰੋਡ ,ਡੀ ਏ ਵੀ ਕਾਲਜ ਦੇ ਨੇੜੇ ਸ਼ਮਸ਼ਾਨ ਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।
ਇਸ ਮੌਕੇ ਡਾਃ ਸ਼ੰਮੀ ਅਤੇ ਸਮੁੱਚੇ ਪਰਿਵਾਰ ਨਾਲ ਜਿੱਥੇ ਸੀ.ਪੀ.ਆਈ ਦੇ ਕੌਮੀ ਮੈਂਬਰ ਕਾਮਰੇਡ ਜਗਰੂਪ, ਆਲ ਇੰਡੀਆ ਸਟੂਡੈਂਟ ਫੇਡਰੇਸ਼ਨ ਦੀ ਪੰਜਾਬ ਇਕਾਈ ਤੋਂ ਇਲਾਵਾ ਅਦਾਰਾ ਤਾਸਮਨ ਦੀ ਸਮੁੱਚੀ ਸੰਪਾਦਕੀ ਤੇ ਪ੍ਰਬੰਧਕੀ ਟੀਮ ਹਰਮਨਦੀਪ ਚੜਿੱਕ , ਸਤਪਾਲ ਭੀਖੀ, ਤਰਨਦੀਪ ਬਿਲਾਸਪੁਰ ਤੇ ਵਰਿੰਦਰ ਅਲੀਸ਼ੇਰ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ।