ਕਿਰਾਏਦਾਰਾਂ ਨੂੰ ਰਾਹਤ ਨਹੀਂ, ਜਾਣੋ ਦੇਸ਼ ਭਰ ’ਚ ਮਕਾਨ ਕਿਰਾਏ ’ਤੇ ਲੈਣ ਬਾਰੇ ਤਾਜ਼ਾ ਸਥਿਤੀ (Rent hikes continued)

ਮੈਲਬਰਨ: ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਵਧਣ ਦਾ ਰੁਝਾਨ ਜਾਰੀ (Rent hikes continued) ਹੈ। ‘ਪ੍ਰੋਪਟਰੈਕ ਮਾਰਕੀਟ’ ਦੀ ਤਾਜ਼ਾ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਔਸਤ ਰਾਸ਼ਟਰੀ ਕਿਰਾਇਆ ਦਸੰਬਰ ਤਿਮਾਹੀ ਵਿਚ 1.8 ਫ਼ੀਸਦੀ ਵਧ ਕੇ 580 ਡਾਲਰ ਪ੍ਰਤੀ ਹਫਤਾ ਹੋ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 11.5 ਪ੍ਰਤੀਸ਼ਤ ਦਾ ਵਾਧਾ ਹੈ, ਜਿਸ ਦਾ ਮਤਲਬ ਹੈ ਕਿ ਕਿਰਾਇਆ 2023 ਦੀ ਸ਼ੁਰੂਆਤ ਦੇ ਮੁਕਾਬਲੇ 60 ਡਾਲਰ ਪ੍ਰਤੀ ਹਫਤਾ ਵੱਧ ਹੈ।

ਰਾਜਧਾਨੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਹਾਲਤ ਹੋਰ ਵੀ ਮੰਦੀ ਹੈ, ਜਿੱਥੇ ਕਿਰਾਇਆ ਪਿਛਲੇ ਸਾਲ ਦੇ ਮੁਕਾਬਲੇ 13.2 ਫ਼ੀਸਦੀ ਵੱਧ ਹੈ। ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਸਥਿਤ ਮਕਾਨਾਂ ਦੇ ਕਿਰਾਏ ’ਚ 15 ਤੋਂ 17 ਫ਼ੀਸਦੀ ਦਾ ਵਾਧਾ ਹੋਣ ਨਾਲ ਔਸਤਨ ਕਿਰਾਇਆ 600 ਡਾਲਰ ਪ੍ਰਤੀ ਹਫਤਾ ਹੋ ਗਿਆ ਹੈ।

ਪੱਛਮੀ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਪ੍ਰਦਰਸ਼ਨ ਵੀ ਬਿਹਤਰ ਨਹੀਂ ਰਿਹਾ ਅਤੇ ਇਕ ਸਾਲ ਦੇ ਸਮੇਂ ਵਿਚ ਔਸਤ ਕਿਰਾਏ ਵਿਚ 20 ਫੀਸਦੀ ਦਾ ਵਾਧਾ ਹੋਇਆ। ਐਡੀਲੇਡ ਤੋਂ ਬਾਅਦ ਕਿਰਾਏ ਦਾ ਮਕਾਨ ਪ੍ਰਾਪਤ ਕਰਨ ਦੇ ਮਾਮਲੇ ’ਚ ਦੂਜਾ ਸਭ ਤੋਂ ਮੁਸ਼ਕਲ ਸਥਾਨ, ਪਰਥ ਦਾ ਔਸਤ ਕਿਰਾਇਆ ਹੁਣ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ 66 ਫ਼ੀਸਦੀ ਵੱਧ ਹੈ। ਹਾਲਾਂਕਿ ਮਕਾਨਾਂ ਦੇ ਕਿਰਾਏ ’ਚ ਵਾਧਾ ਪਿਛਲੇ ਸਾਲ ਨਾਲੋਂ ਹੌਲੀ ਹੋਣ ਕਾਰਨ ਰਾਹਤ ਹੁਣ ਦੂਰ ਨਹੀਂ ਰਹਿ ਗਈ ਹੈ।

Leave a Comment