ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਸਰਕਾਰ ਨੇ ਉਨ੍ਹਾਂ ਬਿਲਡਰਾਂ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਜੋ ਪੈਸੇ ਦੀ ਕਮੀ ਕਾਰਨ ਮਕਾਨਾਂ ਦੀ ਉਸਾਰੀ ਅੱਧ ਵਿਚਾਲੇ ਛੱਡ ਰਹੇ ਹਨ। ਬਿਲਡਰਜ਼ ਸਪੋਰਟ ਫੈਸਿਲਿਟੀ ਰਾਹੀਂ WA ਵਿੱਚ ਯੋਗ ਰਿਹਾਇਸ਼ੀ ਬਿਲਡਰਾਂ ਨੂੰ 1 ਜਨਵਰੀ 2022 ਤੋਂ ਪਹਿਲਾਂ ਸ਼ੁਰੂ ਕੀਤੇ ਗਏ ਅਧੂਰੇ ਘਰਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ 300,000 ਡਾਲਰ ਤੱਕ ਦੇ ਵਿਆਜ-ਮੁਕਤ ਕਰਜ਼ ਦਿੱਤੇ ਜਾਣਗੇ।
ਉਸਾਰੀ ਅਧੀਨ ਪੰਜ ਮਕਾਨਾਂ ਦੇ ਅਧਾਰ ’ਤੇ ਵੱਧ ਤੋਂ ਵੱਧ 300,000 ਡਾਲਰ ਹਰ ਯੋਗ ਬਿਲਡਰ ਨੂੰ ਉਪਲਬਧ ਹੋਣਗੇ, ਜੋ ਪੰਜ ਸਾਲਾਂ ਦੇ ਅੰਦਰ ਭੁਗਤਾਨਯੋਗ ਹੋਣਗੇ। ਕਰਜ਼ ਪ੍ਰਾਪਤ ਕਰਨ ਲਈ ਯੋਗਤਾ ਇੱਕ WA-ਅਧਾਰਤ ਰਿਹਾਇਸ਼ੀ ਬਿਲਡਰ ਹੋਣਾ ਹੈ ਜੋ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ WA ਵਿੱਚ ਨਿਰੰਤਰ ਕਾਰੋਬਾਰ ਵਿੱਚ ਰਿਹਾ ਹੈ।
ਪਿਛਲੇ ਤਿੰਨ ਵਿੱਤੀ ਸਾਲਾਂ ’ਚ WA ਨੇ ਪ੍ਰਤੀ ਸਾਲ ਔਸਤਨ 14,000 ਨਵੇਂ ਘਰ ਬਣਾਏ ਹਨ। ਇਸ ਨਾਲ ਸਿਰਫ 42,000 ਵਾਧੂ ਘਰ ਬਣੇ ਹਨ। ਜਦਕਿ ਇਸੇ ਸਮੇਂ ਦੌਰਾਨ ਆਬਾਦੀ ਵਿੱਚ ਲਗਭਗ 60,000 ਨਵੇਂ ਪਰਿਵਾਰਾਂ ਦਾ ਵਾਧਾ ਹੋਇਆ ਹੈ। ਕਰਜ਼ ਪ੍ਰਾਪਤ ਕਰਨ ਲਈ Builders’ Support Facility | Small Business Development Corporation ’ਤੇ ਰਜਿਸਟਰ ਕੀਤਾ ਜਾ ਸਕਦਾ ਹੈ।