ਮੈਲਬਰਨ: ਸਿਡਨੀ ਦੇ Bankstown Hospital ਵਿਚ ਇਕ ਮਰੀਜ਼ ‘ਤੇ ਤਿੰਨ ਔਰਤਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਵੀਰਵਾਰ ਤੜਕੇ ਕਰੀਬ 3 ਵਜੇ ਵਾਪਰੀ, ਜਦੋਂ 27 ਸਾਲਾਂ ਦੇ ਰਿਚਰਡ ਪੋ ਲਿਮ ਨੇ ਕਥਿਤ ਤੌਰ ‘ਤੇ 58 ਅਤੇ 63 ਸਾਲ ਦੀਆਂ ਦੋ ਔਰਤਾਂ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ‘ਤੇ ਇਕ 80 ਸਾਲ ਦੀ ਔਰਤ ’ਤੇ ਹਮਲਾ ਕੀਤਾ, ਜਿਸ ਨੂੰ ਪਹਿਲੇ ਦੋ ਪੀੜਤਾਂ ਦੀ ਮਾਂ ਮੰਨਿਆ ਜਾਂਦਾ ਹੈ। ਉਸ ਦੇ ਚਿਹਰੇ ‘ਤੇ ਮੁੱਕਾ ਮਾਰਿਆ, ਉਸ ਦਾ ਗਲਾ ਘੋਟਿਆ ਅਤੇ ਉਸ ਦਾ ਸਿਰ ਕੰਧ ਨਾਲ ਮਾਰਿਆ।
ਬਜ਼ੁਰਗ ਔਰਤ ਬੇਹੋਸ਼ ਹੋ ਗਈ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਉਸ ਦੀਆਂ ਧੀਆਂ ਵੀ ਜ਼ਖ਼ਮੀ ਹੋ ਗਈਆਂ ਸਨ। ਮਰੀਜ਼ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ’ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ, ਕਿਸੇ ਵਿਅਕਤੀ ਦਾ ਗਲ ਘੋਟਣ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹਸਪਤਾਲ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।