ਡੌਨੀਬਰੁੱਕ ਤੋਂ ਕਰੇਗੀਬਰਨ ਵਾਸਤੇ ਭਲਕੇ 7 ਜਨਵਰੀ ਤੋੰ ਸ਼ੁਰੂ ਹੋਵੇਗੀ ਸਿੱਧੀ ਬੱਸ ਸੇਵਾ, ਵਾਇਆ ਹਿਊਮ ਫ੍ਰੀਵੇਅ, ਰਾਹ ‘ਚ ਕਿਤੇ ਵੀ ਨਹੀਂ ਰੁਕੇਗੀ

ਮੈਲਬਰਨ: ਰੀਜਨਲ ਅਤੇ ਮੈਟਰੋ ਰੇਲ ਸੇਵਾਵਾਂ ਵਿਚਕਾਰ ਸੰਪਰਕ ਪ੍ਰਦਾਨ ਕਰਨ ਲਈ ਰੂਟ 501 ’ਤੇ 7 ਜਨਵਰੀ 2024 ਤੋਂ ਐਕਸਪ੍ਰੈੱਸ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਨਾਲ ਹੀ ਇਹ ਬੱਸ ਰੂਟ 525 ਅਤੇ 511 ਨਾਲ ਇੰਟਰਚੇਂਜ ਬਦਲ ਵੀ ਪ੍ਰਦਾਨ ਕਰੇਗਾ। ਇਹ ਬੱਸ ਸੇਵਾ ਡੋਨੀਬਰੂਕ ਅਤੇ ਕ੍ਰੈਗੀਬਰਨ ਸਟੇਸ਼ਨਾਂ ਵਿਚਕਾਰ ਵਾਇਆ ਹਿਊਮ ਫ੍ਰੀਵੇਅ ਹਫ਼ਤੇ ਦੇ ਸੱਤ ਦਿਨ ਚੱਲੇਗੀ ਅਤੇ ਰਾਹ ’ਚ ਕਿਤੇ ਵੀ ਨਹੀਂ ਰੁਕੇਗੀ।

ਵੀਕਡੇ ਦੌਰਾਨ ਇਹ ਸੇਵਾ ਪੀਕ ਆਵਰਸ ਸਵੇਰੇ 7 ਵਜੇ ਤੋਂ 8:45 ਵਜੇ ਦੌਰਾਨ ਅਤੇ ਦੁਪਹਿਰ 3:30 ਵਜੇ ਤੋਂ ਸ਼ਾਮ 7:30 ਵਜੇ ਆਖਰੀ ਸੇਵਾ ਤੱਕ ਹਰ 15 ਮਿੰਟ ਚੱਲੇਗੀ। ਪੀਕ ਆਵਰਸ ਤੋਂ ਬਾਹਰ ਸੇਵਾ ਹਰ 20 ਮਿੰਟਾਂ ’ਚ ਚੱਲੇਗੀ। ਵੀਕਐਂਡ ’ਤੇ ਇਹ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਆਖਰੀ ਸੇਵਾ ਤੱਕ ਹਰ 40 ਮਿੰਟਾਂ ’ਤੇ ਕੰਮ ਕਰੇਗੇ।

Leave a Comment