ਮੈਲਬਰਨ `ਚ ਅਮਰੀਕੀ ਕੌਂਸਲੇਟ ਦਫ਼ਤਰ `ਤੇ ਹਮਲਾ ( Attack on US Consulate in Melbourne) – ਫਲਸਤੀਨ ਸਮਰਥਕਾਂ ਨੇ ਭੰਨੇ ਸ਼ੀਸ਼ੇ

Melbourne :  ਮੈਲਬਰਨ ਸਿਟੀ `ਚ ਅਮਰੀਕੀ ਕੌਸਲੇਟ ਦੇ ਦਫ਼ਤਰ `ਤੇ ਫਲਸਤੀਨ ਸਮਰਥਕਾਂ ਨੇ ਹਮਲਾ ਕਰ ਦਿੱਤਾ (Attack on US Consulate in Melbourne) ਅਤੇ ਸ਼ੀਸ਼ੇ ਭੰਨ ਦਿੱਤੇ। ਇਜ਼ਰਾਇਲ `ਤੇ ਹਮਾਸ ਗਰੁੱਪ ਦੇ ਹਮਲੇ ਤੋਂ ਬਾਅਦ ਇਜ਼ਰਾਇਲ ਵੱਲੋਂ ਫਲਸਤੀਨ `ਤੇ ਕੀਤੇ ਜਾ ਰਹੇ ਲਗਾਤਾਰ ਫ਼ੌਜੀ ਹਮਲੇ ਦਾ ਗੁੱਸਾ ਆਸਟ੍ਰੇਲੀਆ ਆ ਪੁੱਜਾ ਹੈ। ਇਸ ਤੋਂ ਪਹਿਲਾਂ ਵੀ ਬੌਕਸਿੰਗ ਡੇਅ ਮੌਕੇ ਕੁੱਝ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਦਫ਼ਤਰ `ਤੇ ਹਮਲਾ ਕਰਨ ਵਾਲਾ ਗਰੁੱਪ ਵੀ ਉਹੀ ਹੈ।

Attack on US Consulate in Melbourne description

Attack on US Consulate in Melbourne

ਰਿਪੋਰਟਾਂ ਅਨੁਸਾਰ ਇਹ ਘਟਨਾ ਵੀਰਵਾਰ ਦੇਰ ਰਾਤ ਨੂੰ ਮੈਲਬਰਨ ਦੇ ਸੈਂਟ ਕਿਲਡਾ ਏਰੀਏ `ਚ ਵਾਪਰੀ। ਜਿੱਥੇ ਫਲਸਤੀਨ ਨਾਲ ਹਮਦਰਦੀ ਰੱਖਣ ਵਾਲੇ ਕੁੱਝ ਲੋਕਾਂ ਨੇ ਅਮਰੀਕੀ ਕੌਂਸਲੇਟ ਦਫ਼ਤਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਸ਼ੀਸ਼ੇ ਭੰਨਣ ਦੇ ਨਾਲ-ਨਾਲ ਸਪਰੇਅ ਕੇਨ ਦੀ ਸਹਾਇਤਾ ਨਾਲ “ਫ੍ਰੀ ਫਲਸਤੀਨ” ਅਤੇ “ਲੈਂਡ ਬੈਕ” ਦੇ ਨਾਅਰੇ ਵੀ ਲਿਖੇ। ਇਸ ਬਾਰੇ ਵਿਕਟੋਰੀਆ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Watch Video

ਐਂਟੀ ਡੀਫਾਮੇਸ਼ਨ ਕਮਿਸ਼ਨ ਦੇ ਚੇਅਰਪਰਸਨ ਡਾਕਟਰ ਡਵਿਰ ਅਬਰਮੋਵਿਚ ਨੇ ਘਟਨਾ `ਤੇ ਰੋਸ ਪ੍ਰਗਟ ਕਰਦਿਆਂ ਕਿਹਾ ਲੋਕ ਪੁੱਛ ਰਹੇ ਹਨ ਕਿ ਇਹ ਨਫ਼ਰਤ ਵਾਲਾ ਟਾਰਨਾਡੋ ਕਦੋਂ ਰੁਕੇਗਾ?

Read more Punjabi News in Australia