ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ 6 ਵਜੇ ਤੋਂ ਨਵੇਂ ਸਾਲ ਦੇ ਦਿਨ ਸਵੇਰੇ 6 ਵਜੇ ਤੱਕ ਮੁਫਤ ਰਹੇਗਾ।
ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਸ਼ਾਮ 6 ਵਜੇ ਤੋਂ ਨਵੇਂ ਸਾਲ ਦੇ ਦਿਨ ਸਵੇਰੇ 6 ਵਜੇ ਤੱਕ ਵੀ/ਲਾਈਨ ਯਾਤਰਾ ਵੀ ਮੁਫਤ ਹੈ। ਇਹੀ ਨਹੀਂ ਨਵੇਂ ਸਾਲ ਦੇ ਦਿਨ ਮੈਲਬਰਨ ਤੋਂ ਰਵਾਨਾ ਹੋਣ ਵਾਲੀ ਹਰ ਲਾਈਨ ‘ਤੇ ਪਹਿਲੀ ਵੀ/ਲਾਈਨ ਸੇਵਾ ਵੀ ਮੁਫਤ ਹੈ – ਭਾਵੇਂ ਇਹ ਸਵੇਰੇ 6 ਵਜੇ ਤੋਂ ਬਾਅਦ ਰਵਾਨਾ ਹੋਵੇ।
ਮੁਫਤ ਯਾਤਰਾ ਦੇ ਸਮੇਂ ਦੌਰਾਨ ਕਿਸੇ ਵੈਧ ਮਾਈਕੀ ਦੀ ਲੋੜ ਨਹੀਂ ਹੈ। ਮੁਫ਼ਤ ਯਾਤਰਾ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ:
Public transport for New Year’s Eve 2023 – Public Transport Victoria (ptv.vic.gov.au)