ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ ਅਤੇ ਕਰੋਏਡੋਨ ਹਿੱਲ ਨਾਲ ਸਬੰਧਤ ਦੋ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫ਼ੈਡਰਲ ਪੁਲੀਸ ਅਨੁਸਾਰ ਇਨ੍ਹਾਂ ਦੋਹਾਂ ਮੁਲਜ਼ਮਾਂ ਦੇ ਅਫ਼ਗਾਨਿਸਤਾਨ ਨਾਲ ਤਾਰ ਜੁੜੇ ਹੋਏ ਹਨ। ਜਿਨ੍ਹਾਂ ਨੇ ਕਣਕ ਵੱਢਣ ਵਾਲੀ ਮਸ਼ੀਨ ਦੇ ਸ਼ਾਫਟ `ਚ ਲੁਕੋ ਕੇ ਸਮੱਗਲਿੰਗ ਕਰਨ ਦੀ ਕੋਸਿ਼ਸ਼ ਕੀਤੀ ਸੀ। ਜਿਨ੍ਹਾਂ ਨੂੰ ਅਗਲੇ ਸਾਲ 13 ਮਾਰਚ ਨੂੰ ਮੈਲਬਰਨ ਮਜਿਸਟ੍ਰੇਟ ਕੋਰਟ `ਚ ਪੇਸ਼ ਕੀਤਾ ਜਾਵੇਗਾ।