ਆਸਟ੍ਰੇਲੀਆ ਵਾਸੀਓ, ਇਹ ਕੰਮ ਕਰ ਲਓ ਨਹੀਂ ਤਾਂ ਸੈਂਕੜੇ ਡਾਲਰ ਹੋ ਸਕਦੇ ਨੇ ਬਰਬਾਦ

ਮੈਲਬਰਨ: ਜੇਕਰ ਤੁਹਾਡੇ ਕੋਲ Bupa, Medibank ਅਤੇ BHF ਵਰਗੀਆਂ ਪ੍ਰਮੁੱਖ ਬੀਮਾ ਕੰਪਨੀਆਂ ਦਾ ਬੀਮਾ ਹੈ ਤਾਂ ਯਾਦ ਕਰ ਲਓ ਕਿ ਤੁਸੀਂ ਬੀਮਾ ਨਾਲ ਮਿਲਣ ਵਾਲੇ ਨਵੀਂਆਂ ਐਨਕਾਂ, ਡੈਂਟਲ ਚੈੱਕਅੱਪ ਜਾਂ ਮਸਾਜ ਵਰਗੇ ਐਕਸਟਾਜ਼ ਜਾਂ ਮੁਫ਼ਤ ਲਾਭ ਪ੍ਰਾਪਤ ਕਰ ਲਏ ਹਨ ਜਾਂ ਨਹੀਂ। ਜੇਕਰ ਨਹੀਂ ਤਾਂ ਤੁਹਾਡੇ ਕੋਲ ਬਹੁਤ ਥੋੜ੍ਹੇ ਦਿਨ ਰਹਿ ਗਏ ਹਨ, ਕਿਉਂਕਿ ਇਹ ਕੰਪਨੀਆਂ 1 ਜਨਵਰੀ ਨੂੰ ਆਪਣੇ ਵਾਧੂ ਲਾਭਾਂ ਨੂੰ ਰੀਸੈੱਟ ਕਰਨਗੀਆਂ, ਜਿਸ ਨਾਲ ਤੁਹਾਡੇ ਸੈਂਕੜੇ ਡਾਲਰ ਬਰਬਾਦ ਹੋ ਸਕਦੇ ਹਨ।

ਆਸਟ੍ਰੇਲੀਆਈ ਦੇ ਲੋਕਾਂ ਨੂੰ ਇਹ ਸਿਹਤ ਬੀਮਾ ਲਾਭਾਂ ਵਿੱਚ ਔਸਤਨ 1300 ਡਾਲਰ ਤਕ ਦੇ ਇਲਾਜ ਦਾ ਲਾਭ ਮਿਲ ਸਕਦਾ ਹੈ। ਪਰ ਜੇਕਰ ਤੁਹਾਨੂੰ ਇਨ੍ਹਾਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ ਤਾਂ ਆਪਣੇ ਵਾਧੂ ਬੀਮਾ ਕਵਰ ਦੀ ਸਮੀਖਿਆ ਕਰੋ ਅਤੇ ਉਨ੍ਹਾਂ ਸੇਵਾਵਾਂ ਵਿੱਚ ਕਟੌਤੀ ਕਰੋ ਜੋ ਤੁਸੀਂ ਪ੍ਰੀਮੀਅਮ ‘ਤੇ ਘੱਟ ਖਰਚ ਕਰਨ ਅਤੇ ਵਧੇਰੇ ਪੈਸੇ ਵਾਪਸ ਪ੍ਰਾਪਤ ਕਰਨ ਲਈ ਨਹੀਂ ਵਰਤਦੇ।