ਮੈਲਬਰਨ : ਸਾਊਥ ਆਸਟ੍ਰੇਲੀਆ (South Australia) `ਚ ਸ਼ਾਰਕ ਮੱਛੀ ਨੇ ਭਿਆਨਕ ਹਮਲਾ (Shark Attack in Australia) ਕਰਕੇ ਇੱਕ 15 ਸਾਲਾ ਨੌਜਵਾਨ ਨੂੰ ਮਾਰ ਦਿੱਤਾ। ਉਹ ਯੋਕ ਪੈਨਿਨਸੁਲਾ ਦੇ ਰਿਮੋਟ ਏਰੀਏ `ਚ ਸਰਫਿੰਗ (ਪਾਣੀ ਵਾਲੀ ਖੇਡ) ਕਰ ਰਿਹਾ ਸੀ।
Shark Attack in Australia Description:
ਇਹ ਦੁਰਘਟਨਾ ਐਡੀਲੇਡ (Adelaide) ਤੋਂ 280 ਕਿਲੋਮੀਟਰ ਦੂਰ ਵੀਰਵਾਰ ਨੂੰ ਹੋਈ ਸੀ, ਜਿੱਥੇ ਇੱਨਸ ਨੈਸ਼ਨਲ ਪਾਰਕ (Innes National Park) ਦੀ ਐਥਲ ਬੀਚ (Ethel Beach) `ਤੇ ਐਮਰਜੈਂਸੀ ਸੇਵਾਵਾਂ ਸੱਦੀਆਂ ਗਈਆਂ ਸਨ।15 ਸਾਲਾ ਨੌਜਵਾਨ ਦੀ ਪਛਾਣ ਖਾਈ ਕਾਉਲੇ (Khai Cowley) ਵਜੋਂ ਹੋਈ ਹੈ।
ਦੁਰਘਟਨਾ ਪਿੱਛੋਂ ਜਿੱਥੇ ਆਮ ਲੋਕਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ, ਉੱਥੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਿਸਟਰ ਪੀਟਰ ਨੇ ਵੀ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2000 ਤੋਂ ਲੈ ਕੇ ਹੁਣ ਤੱਕ ਸ਼ਾਰਕ ਮੱਛੀਆਂ ਵੱਲੋਂ ਕੀਤੇ ਗਏ ਅਜਿਹੇ ਜਾਨਲੇਵਾ ਹਮਲਿਆਂ ਦੇ 11 ਮਾਮਲੇ ਸਾਹਮਣੇ ਆ ਚੁੱਕੇ ਹਨ।