ਮੈਲਬਰਨ: ਆਸਟ੍ਰੇਲੀਆ ਸਥਿਤ ਚਾਈਲਡਕੇਅਰ ਸੈਂਟਰਾਂ ਅੰਦਰ ਬੱਚਿਆਂ ਦੀ ਸਰੀਰਕ ਅਤੇ ਆਨਲਾਈਨ ਸੁਰੱਖਿਆ, ਨਿਗਰਾਨੀ ਅਤੇ ਸਟਾਫ ਦੀਆਂ ਲੋੜਾਂ ਵਿੱਚ ਸੁਧਾਰ ਨਾਲ ਸਬੰਧਤ 16 ਸਿਫਾਰਸ਼ਾਂ (New recommendations for Childcare centres) ਕੀਤੀਆਂ ਗਈਆਂ ਹਨ।
ਆਸਟ੍ਰੇਲੀਆਈ ਚਿਲਡਰਨਜ਼ ਐਜੂਕੇਸ਼ਨ ਐਂਡ ਕੇਅਰ ਕੁਆਲਿਟੀ ਅਥਾਰਟੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਂਟਰਾਂ ਵਿੱਚ ਬੱਚਿਆਂ ਦੇ ਸਰੀਰਕ ਜਾਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਜਾਂ ਦੋਸ਼ਾਂ ਲਈ ਸੂਚਨਾ ਦੇਣ ਦੀ ਮਿਆਦ ਘਟਾ ਕੇ 24 ਘੰਟੇ ਕੀਤੀ ਜਾਣੀ ਚਾਹੀਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹੜੇ ਅਧਿਆਪਕ ਘਟਨਾਵਾਂ ਦੀ ਰਿਪੋਰਟ ਕਰਨ ਵਿਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ ਵਿਅਕਤੀਗਤ ਤੌਰ ‘ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਰਿਪੋਰਟ ਵਿਚ ਇਨ੍ਹਾਂ ਸੈਂਟਰਾਂ ’ਚ ਕੰਮ ਕਰਦੇ ਅਧਿਆਪਕਾਂ ਨੂੰ ਮੋਬਾਈਲ ਫ਼ੋਨ ਨਾਲ ਰੱਖਣ ਅਤੇ ਬੱਚਿਆਂ ਦੀਆਂ ਤਸਵੀਰਾਂ ਲੈਣ ’ਤੇ ਵੀ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਾਂਚ ਨੇ ਇਸ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਕਿ ਮਾਪਿਆਂ ਨੂੰ ਦਿਨ ਦੇ ਸਮੇਂ ਸੈਂਟਰਾਂ ’ਚ ਆਪਣੇ ਬੱਚੇ ਦੀਆਂ ਗਤੀਵਿਧੀਆਂ ਦੀਆਂ ਰੋਜ਼ਾਨਾ ਤਸਵੀਰਾਂ ਗਲਤ ਹੱਥਾਂ ਵਿੱਚ ਜਾਣ ਨਾਲ ਇਨ੍ਹਾਂ ਦੀ ਦੁਰਵਰਤੋਂ ਹੋ ਸਕਦੀ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆਈ ਬਿਲਡਿੰਗ ਕੋਡਬੋਰਡ ਨਾਲ ਨੈਸ਼ਨਲ ਕੰਸਟ੍ਰਕਸ਼ਨ ਕੋਡ ਦੇ ਤਹਿਤ ਢਾਂਚਾਗਤ ਇਮਾਰਤ ਦੀਆਂ ਜ਼ਰੂਰਤਾਂ ਦੀ ਸਮੀਖਿਆ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮਾਰਤ ਦਾ ਡਿਜ਼ਾਈਨ ਹਰ ਸਮੇਂ ਬੱਚਿਆਂ ਦੀ ਨਿਰਵਿਘਨ ਨਿਗਰਾਨੀ ਦੀ ਸਹੂਲਤ ਦਿੰਦਾ ਹੈ