ਇਹ ਸਟੇਟ ਲਗਾ ਰਿਹੈ ਖਤਰਨਾਕ ਕੁੱਤਿਆਂ ਦੀਆਂ ਨਸਲਾਂ (Dangerous dog breeds) ’ਤੇ ਪਾਬੰਦੀ, ਪੰਜ ਨਸਲਾਂ ਦੇ ਕੁੱਤੇ ਰੱਖਣ ਵਾਲਿਆਂ ਨੂੰ ਹੋ ਸਕਦੀ ਹੈ ਜੇਲ ਦੀ ਸਜ਼ਾ

ਮੈਲਬਰਨ: ਸਟੇਟ ਦੇ ਲੋਕਾਂ ਨੂੰ ਖਤਰਨਾਕ ਕੁੱਤਿਆਂ (Dangerous dog breeds) ਤੋਂ ਲੋਕਾਂ ਨੂੰ ਸੁਰੱਖਿਤ ਰੱਖਣ ਅਤੇ ਗੈਰ-ਜ਼ਿੰਮੇਵਾਰ ਕੁੱਤਿਆਂ ਦੇ ਮਾਲਕਾਂ ’ਤੇ ਕਾਰਵਾਈ ਕਰਨ ਲਈ ਕੁਈਨਜ਼ਲੈਂਡ ਸਰਕਾਰ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਜਿਸ ਅਧੀਨ ਖ਼ਤਰਨਾਕ ਕੁੱਤਿਆਂ ਦੀਆਂ ਤਿੰਨ ਨਸਲਾਂ ਨੂੰ ਪਾਲਤੂ ਬਣਾਉਣ ’ਤੇ ਪਾਬੰਦੀ ਹੋਵੇਗੀ। ਸਰਕਾਰ ਨੇ ਇਸ ਬਾਰੇ ਕਮਿਊਨਿਟੀ ਸਲਾਹ-ਮਸ਼ਵਰੇ ਦਾ ਜਵਾਬ ਦੇਣ ਲਈ 24 ਅਗਸਤ ਤੱਕ ਦਾ ਸਮਾਂ ਦਿਤਾ ਹੈ।

ਸਰਕਾਰ ਇੱਕ ਨਵਾਂ ਪ੍ਰਸਤਾਵ ਲੈ ਕੇ ਆਈ ਹੈ ਜਿਸ ਅਧੀਨ ਕੁੱਤਿਆਂ ਦੇ ਮਾਲਕਾਂ ਨੂੰ ਗੰਭੀਰ ਹਮਲਿਆਂ ਲਈ ਪੰਜ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਅਧੀਨ ਸਾਰੇ ਕੁੱਤਿਆਂ ਨੂੰ ਜਨਤਕ ਥਾਵਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ। ਅਪ੍ਰੈਲ ਦੌਰਾਨ ਕਈ ਹਮਲਿਆਂ ’ਚ ਤਿੰਨ ਲੋਕਾਂ ਦੇ ਹਸਪਤਾਲ ’ਚ ਦਾਖਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

ਇਨ੍ਹਾਂ Dangerous dog breeds ’ਤੇ ਹੋਵੇਗੀ ਪਾਬੰਦੀ

ਕੁੱਤਿਆਂ ਦੀਆਂ ਪੰਜ ਨਸਲਾਂ ਜਿਨ੍ਹਾਂ ’ਤੇ ਕਾਨੂੰਨ ਹੇਠ ਪਾਬੰਦੀ ਲਗਾਏ ਜਾਣ ਦੀ ਉਮੀਦ ਹੈ ਉਹ ਹਨ ਡੋਗੋ ਅਰਜਨਟੀਨੋ, ਫਿਲਾ ਬ੍ਰਾਸੀਲੀਰੋ, ਜਾਪਾਨੀ ਟੋਸਾ, ਅਮਰੀਕੀ ਪਿਟ ਬੁੱਲ ਟੈਰੀਅਰ ਜਾਂ ਪਿਟ ਬੁੱਲ ਟੈਰੀਅਰ ਅਤੇ ਪੇਰੋ ਡੀ ਪ੍ਰੇਸਾ ਕੈਨਾਰੀਓ ਜਾਂ ਪ੍ਰੇਸਾ ਕੈਨਾਰੀਓ। ਖੇਤੀਬਾੜੀ ਮੰਤਰੀ ਮਾਰਕ ਫਰਨਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਤੋਂ ਇਨ੍ਹਾਂ ਨਸਲਾਂ ਦੇ ਕੁੱਤਿਆਂ ਦੇ ਮਾਲਕਾਂ ਨੂੰ ਅਪਣੇ ਕੁੱਤੇ ਰੱਖਣ ਦੀ ਇਜਾਜ਼ਤ ਹੋਵੇਗੀ।

Leave a Comment