ਮੈਲਬਰਨ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕਈ ਸਕੈਮਰ (ਠੱਗ) – Immigration Phone Scammers ਨਿਊਜ਼ੀਲੈਂਡ ਵਾਲੇ ਨੰਬਰ ਤੋਂ ਫ਼ੋਨ ਕਾਲਾਂ ਕਰ ਰਹੇ ਹਨ। ਜਿਸ ਰਾਹੀਂ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਨ੍ਹਾਂ ਨੇ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਹੋਇਆ ਹੈ। ਠੱਗ ਫ਼ੋਨ ਰਾਹੀਂ ਆਖ ਰਹੇ ਹਨ ਕਿ ਉਹ ਇਮੀਗਰੇਸ਼ਨ ਬਿਊਰੋ ਤੋਂ ਬੋਲ ਰਹੇ ਹਨ।
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਲੋਕਾਂ ਨੂੰ ਕੀਤਾ ਸੁਚੇਤ ਕਿ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਜਿਸ ਰਾਹੀਂ ਠੱਗ ਕਿਸਮ ਦੇ ਲੋਕ ਨਿਊਜ਼ੀਲੈਂਡ ਦਾ ਨੰਬਰ ਵਰਤ ਕੇ ਵੀਜ਼ਾ ਹੋਲਡਰਾਂ ਨੂੰ ਫ਼ੋਨ ਕਾਲਾਂ ਕਰ ਰਹੇ ਹਨ, ਕਿ ਉਨ੍ਹਾਂ ਦੇ ਵੀਜ਼ੇ ਵਿੱਚ ਕੋਈ ਗ਼ਲਤੀ ਹੈ। ਜਿਸਨੂੰ ਸੁਧਾਰਨ ਲਈ ਫ਼ੋਨ ਸੈੱਟ ਦੇ ਵੱਖ-ਵੱਖ ਨੰਬਰ ਦੱਬਣ ਲਈ ਆਖ ਰਹੇ ਹਨ।
ਇਮੀਗਰੇਸ਼ਨ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਭਵਿੱਖ `ਚ ਜੇਕਰ ਕਿਸੇ ਵੀਜ਼ਾ ਹੋਲਡਰ ਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਇਸ ਬਾਰੇ ਚੁਕੰਨੇ ਰਿਹਾ ਜਾਵੇ। ਠੱਗ ਕਿਸਮ ਦੇ ਲੋਕ ਅਜਿਹਾ ਕਰਕੇ ਪਰਸਨਲ ਡਿਟੇਲ ਲੈ ਲੈਂਦੇ ਹਨ, ਜੋ ਡਿਟੇਲ ਦੇਣ ਵਾਲੇ ਲਈ ਨੁਕਸਾਨਦੇਹ ਹੋ ਸਕਦੀ ਹੈ। ਜੇਕਰ ਉਨ੍ਹਾਂ ਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਇਸ ਬਾਰੇ ਤੁਰੰਤ ਇਮੀਗਰੇਸ਼ਨ ਨੂੰ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ।