ਮੈਲਬਰਨ: ਛੱਤ ’ਤੇ Solar Panels ਅਤੇ ਬੈਟਰੀ ਸਟੋਰੇਜ ਦੀ ਮਦਦ ਨਾਲ ਆਸਟ੍ਰੇਲੀਆ ’ਚ ਔਸਤ ਹਰ ਸਾਲ ਲੋਕ ਆਪਣੇ ਬਿਜਲੀ ਬਿੱਲਾਂ ’ਤੇ ਹਜ਼ਾਰਾਂ ਡਾਲਰ ਦੀ ਬੱਚਤ ਕਰ ਰਹੇ ਹਨ।
ਸਰਕਾਰੀ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਛੱਤ ’ਤੇ ਸਿਰਫ਼ Solar Panels ਦਾ ਪ੍ਰਯੋਗ ਕਰਨ ਵਾਲੇ ਪਰਿਵਾਰ ਆਪਣੇ ਬਿਜਲੀ ਦੇ ਬਿੱਲਾਂ ’ਤੇ 822 ਡਾਲਰ ਅਤੇ 1350 ਡਾਲਰ ਦੇ ਵਿਚਕਾਰ ਬੱਚਤ ਕਰ ਸਕਦੇ ਹਨ ਅਤੇ ਜੇਕਰ ਘਰਾਂ ਕੋਲ 8.5kWh ਦੀ ਬੈਟਰੀ ਵੀ ਹੈ, ਤਾਂ ਇਹ ਬੱਚਤ 1322 ਡਾਲਰ ਅਤੇ 2252 ਡਾਲਰ ਦੇ ਵਿਚਕਾਰ ਹੋ ਜਾਂਦੀ ਹੈ। 8.5 kWh ਦੀ ਬੈਟਰੀ ਇੱਕ ਪਰਿਵਾਰ ਨੂੰ ਊਰਜਾ ਦੇ ਮਾਮਲੇ ’ਚ ਸਵੈਨਿਰਭਰ ਹੋਣ ਦੀ ਇਜਾਜ਼ਤ ਦਿੰਦੀ ਹੈ, ਹਾਲਾਂਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਘਰ ਕਿਸ ਸਟੇਟ ’ਚ ਹੈ।
ਊਰਜਾ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਖੇਤਰੀ ਕੁਈਨਜ਼ਲੈਂਡਰਜ਼ ਵਾਸੀਆਂ ਨੇ 1104 ਡਾਲਰ ਦੇ ਨਾਲ ਸਭ ਤੋਂ ਵੱਧ ਬੱਚਤ ਕੀਤੀ, ਜਿਸ ਨਾਲ ਉਨ੍ਹਾਂ ਦੇ ਬਿੱਲ 822 ਡਾਲਰ ਤੱਕ ਘੱਟ ਗਏ। ਇਸ ਤੋਂ ਬਾਅਦ NSW ਨੇ 1015 ਡਾਲਰ, ਦੱਖਣੀ ਆਸਟ੍ਰੇਲੀਆ 930 ਡਾਲਰ, ਦੱਖਣ-ਪੂਰਬੀ ਕੁਈਨਜ਼ਲੈਂਡ 866 ਡਾਲਰ ਅਤੇ ਵਿਕਟੋਰੀਆ ਨੇ 687 ਡਾਲਰ ਦੀ ਬਚਤ ਕੀਤੀ। ਇਸ ਨਾਲ ਬਿਲ ਕ੍ਰਮਵਾਰ 1091 ਡਾਲਰ, 1350 ਡਾਲਰ, 1102 ਡਾਲਰ ਅਤੇ 1069 ਡਾਲਰ ਤੱਕ ਘਟੇ।
ਬੈਟਰੀ ਦੇ ਦਮ ’ਤੇ ਸਭ ਤੋਂ ਵੱਡੀ ਬਚਤ SA, NSW ਅਤੇ ਖੇਤਰੀ Queenslanders ਦੇ ਨਿਵਾਸੀਆਂ ਨੇ ਕ੍ਰਮਵਾਰ 2252 ਡਾਲਰ, 2123 ਡਾਲਰ ਅਤੇ 1932 ਡਾਲਰ ਦੀ ਕੀਤੀ। ਇਸ ਨਾਲ SA ਲਈ ਬਿਲ ਘੱਟ ਕੇ 28 ਡਾਲਰ ਹੋ ਗਏ ਜਦੋਂ ਕਿ NSW ਵਿੱਚ ਲੋਕਾਂ ਦੇ ਬਿਲ 17 ਡਾਲਰ ਅਤੇ ਖੇਤਰੀ Queenslanders ਵਿੱਚ 6 ਡਾਲਰ ਦਾ ਬਿਲ ਆਇਆ।
ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਕਿਹਾ ਕਿ ਜਿੱਥੇ ਸੂਰਜੀ ਊਰਜਾ ਆਸਟ੍ਰੇਲੀਅਨਾਂ ਨੂੰ ਨਵਿਆਉਣਯੋਗ ਊਰਜਾ ਦੇ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਸੀ ਉੱਥੇ ਫੈਡਰਲ ਸਰਕਾਰ ਨੂੰ ਨਵਿਆਉਣਯੋਗ ਊਰਜਾ ਰਾਹੀਂ ਬਿਜਲੀ ਦੀ ਪੈਦਾਵਾਰ ਨੂੰ ਵਧਾ ਕੇ ਪਾਵਰ ਗਰਿੱਡ ਦਾ ਭਾਰ ਵੀ ਹੌਲਾ ਕਰ ਰਹੀ ਹੈ। ਆਸਟ੍ਰੇਲੀਆ ਦੇ ਇੱਕ ਤਿਹਾਈ ਘਰਾਂ ਵਿੱਚ ਸੋਲਰ ਪੈਨਲ ਹਨ।